The Khalas Tv Blog Punjab ਰੋਟੀ ਮੰਗਣ ‘ਤੇ ਬਜ਼ੁਰਗ ਨਾਲ ਘਰਵਾਲਿਆਂ ਨੇ ਕੀਤਾ ਬੁਰਾ ਹਾਲ !
Punjab

ਰੋਟੀ ਮੰਗਣ ‘ਤੇ ਬਜ਼ੁਰਗ ਨਾਲ ਘਰਵਾਲਿਆਂ ਨੇ ਕੀਤਾ ਬੁਰਾ ਹਾਲ !

ਬਿਊਰੋ ਰਿਪੋਰਟ : ਅਬੋਹਰ ਦੇ ਪਿੰਡ ਤੂਤਵਾਲਾ ਵਿੱਚ ਇੱਕ ਬਜ਼ੁਰਗ ਨਾਲ ਪਰਿਵਾਰ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ । ਇਲਜ਼ਾਮਾਂ ਮੁਤਾਬਿਕ ਪੁੱਤਰ ਤੋਂ ਰੋਟੀ ਮੰਗਣ ‘ਤੇ ਪਿਤਾ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ,ਪਿਤਾ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਨ ਕਰ ਦਿੱਤਾ । ਜਿਸ ਤੋਂ ਬਾਅਦ ਪਿਤਾ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ ।

ਹਸਪਤਾਲ ਵਿੱਚ ਇਲਾਜ ਕਰਵਾ ਰਹੇ 60 ਦੇ ਗੁਰਬਖਸ਼ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਸਵੇਰੇ 9 ਵਜੇ ਆਪਣੀ ਪਤਨੀ ਕੋਲੋ ਰੋਟੀ ਮੰਗੀ ਤਾਂ ਉਸ ਨਾਲ ਤੂੰ-ਤੂੰ -ਮੈਂ-ਮੈਂ ਹੋ ਗਈ । ਇਸੇ ਦੌਰਾਨ ਗੁੱਸੇ ਵਿੱਚ ਪੁੱਤਰ ਪਰਮਜੀਤ ਨੇ ਘਰ ਵਿੱਚ ਰੱਖੇ ਲੱਠ ਨਾਲ ਉਸ ‘ਤੇ ਪਸ਼ੂਆਂ ਵਾਂਗ ਹਮਲਾ ਕਰ ਦਿੱਤਾ । ਹੱਥਾਂ-ਪੈਰਾਂ ‘ਤੇ ਲੱਠ ਮਾਰੀ,ਜਦੋਂ ਉਹ ਆਪਣੀ ਜਾਨ ਬਚਾਉਣ ਦੇ ਲਈ ਭੱਜੇ ਤਾਂ ਮੁੜ ਤੋਂ ਗੇਟ ਦੇ ਕੋਲ ਸੁੱਟ ਕੇ ਮਾਰਿਆ ਅਤੇ ਉਸ ਦੀ ਜੇਬ੍ਹ ਵਿੱਚ ਪਏ ਡੇਢ ਸੌ ਰੁਪਏ ਵੀ ਕੱਢ ਲਏ ਤਾਂਕਿ ਆਉਣ ਜਾਣ ਵਿੱਚ ਪਰੇਸ਼ਾਨੀ ਹੋਵੇ ।

ਬਜ਼ੁਰਗ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਭਰਾ ਦੇ ਘਰ ਪਹੁੰਚ ਕੇ ਜਾਨ ਬਚਾਈ। ਪੀੜਤ ਨੇ ਦੱਸਿਆ ਕਿ ਉਸ ਦੇ ਕੋਲ ਪੈਸੇ ਨਹੀਂ ਸਨ । 200 ਰੁਪਏ ਉਦਾਰ ਲੈਕੇ ਉਹ ਅਬੋਹਰ ਦੇ ਹਸਪਤਾਲ ਪਹੁੰਚਿਆ। ਗੁਰਬਖਸ਼ ਸਿੰਘ ਨੇ ਕਿਹਾ ਕਿ ਮੇਰੇ 2 ਪੁੱਤਰ ਬਾਹਰ ਕੰਮ ਕਰਦੇ ਹਨ ਤੀਜਾ ਪੁੱਤਰ ਪਰਮਜੀਤ ਪਿੰਡ ਵਿੱਚ ਬਿਜਲੀ ਦੀ ਦੁਕਾਨ ਚਲਾਉਂਦਾ ਹੈ। ।

Exit mobile version