The Khalas Tv Blog India ‘ਪਾਪੜੀ ਚਾਟ’ ਤੇ ‘ਮੱਛੀ ਬਜਾਰ’ ‘ਚ ਉਲਝ ਗਏ ਸੰਸਦ ਮੈਂਬਰ
India

‘ਪਾਪੜੀ ਚਾਟ’ ਤੇ ‘ਮੱਛੀ ਬਜਾਰ’ ‘ਚ ਉਲਝ ਗਏ ਸੰਸਦ ਮੈਂਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਰਲੀਮੈਂਟ ਵਿੱਚ ਮੌਨਸੂਨ ਸੈਸ਼ਨ ਇਨ੍ਹਾਂ ਦਿਨਾਂ ਵਿੱਚ ਪਾਪੜੀ ਚਾਟ ਤੇ ਮੱਛੀ ਬਜਾਰ ਵਿਚ ਉਲਝ ਗਿਆ ਹੈ।ਕੇਂਦਰੀ ਮੰਤਰੀ ਮੁਖਤਿਆਰ ਅੱਬਾਸ ਨਕਵੀ ਨੇ ਟੀਐੱਮਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਦੇ ਬਿਆਨ ਉੱਤੇ ਇਤਰਾਜ ਕੀਤਾ ਹੈ।ਉਨ੍ਹਾਂ ਕਿਹਾ ਕਿ ਸੰਸਦ ਭਵਨ ਨੂੰ ਮੱਛੀ ਬਜਾਰ ਨਾ ਬਣਾਇਆ ਜਾਵੇ।

ਟੀਐੱਮਸੀ ਲੀਡਰ ਰਾਜਸਭਾ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਟਵੀਟ ਕਰਕੇ ਜਲਦਬਾਜੀ ਵਿਚ ਕਾਨੂੰਨ ਪਾਸ ਕਰਨ ਉੱਤੇ ਇਤਰਾਜ ਕਰਕੇ ਟਿੱਪਣੀ ਕੀਤੀ ਸੀ।
ਉਨ੍ਹਾਂ ਕਿਹਾ ਸੀ ਕਿ ਪਹਿਲੇ ਦਸ ਦਿਨਾਂ ਵਿਚ ਮੋਦੀ ਸ਼ਾਹ ਨੇ ਜਲਦਬਾਜੀ ਕਰਦਿਆਂ 12 ਕਾਨੂੰਨ ਪਾਸ ਕਰਵਾਏ ਹਨ। ਹਰ ਕਾਨੂੰਨ ਨੂੰ ਪਾਸ ਹੋਣ ਵਿਚ 7 ਮਿੰਟ ਲਾਏ ਹਨ। ਇਹ ਕਾਨੂੰਨ ਪਾਸ ਹੋ ਰਹੇ ਹਨ ਕਿ ਚਾਟ ਪਾਪੜੀ।


ਨਕਵੀ ਨੇ ਇਸਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਾਪੜੀ ਚਾਟ ਤੋਂ ਐਲਰਜੀ ਹੈ ਤਾਂ ਫਿਸ਼ ਕਰੀ ਲੈ ਸਕਦੇ ਹਨ।ਪਰ ਸੰਸਦ ਨੂੰ ਮੱਛੀ ਬਜਾਰ ਨਾ ਬਣਾਓ।ਹਾਲਾਂਕਿ ਪ੍ਰਧਾਨ ਮੰਤਰੀ ਨੇ ਵੀ ਇਸ ਬਿਆਨ ਉੱਤੇ ਇਤਰਾਜ ਜਾਹਿਰ ਕੀਤਾ ਸੀ।ਡੇਰੇਕ ਓ ਬ੍ਰਾਇਨ ਨੇ ਆਪਣੇ ਟਵੀਟ ਨਾਲ ਚਾਰਟ ਵੀ ਲਗਾਇਆ ਸੀ।

Exit mobile version