The Khalas Tv Blog Punjab ਸੱਤਾਧਾਰੀ ਪਾਰਟੀ ਤੇ ਆਪਣੇ ਹੀ ਵਰਕਰਾਂ ਲਗਾਏ ਗੰਭੀਰ ਇਲਾਜ਼ਾਮ! ਅੰਮ੍ਰਿਤਸਰ ‘ਚ ਦਿੱਤਾ ਧਰਨਾ
Punjab

ਸੱਤਾਧਾਰੀ ਪਾਰਟੀ ਤੇ ਆਪਣੇ ਹੀ ਵਰਕਰਾਂ ਲਗਾਏ ਗੰਭੀਰ ਇਲਾਜ਼ਾਮ! ਅੰਮ੍ਰਿਤਸਰ ‘ਚ ਦਿੱਤਾ ਧਰਨਾ

ਬਿਉਰੋ ਰਿਪੋਰਟ – ਪੰਜਾਬ ਵਿਚ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਭਖਦਾ ਜਾ ਰਿਹਾ ਹੈ ਪਰ ਇਸ ਵਾਰ ਨਜ਼ਾਰਾ ਕੁਝ ਵੱਖਰਾ ਹੀ ਦਿਖਾਈ ਦੇ ਰਿਹਾ ਹੈ ਕਿਉਂ ਕਿ ਸੱਤਾਧਾਰੀ ਪਾਰਟੀ ਦੇ ਵਰਕਰ ਟਿਕਟਾਂ ਦੀ ਵੰਡ ਤੋਂ ਨਾਰਾਜ਼ ਹੋ ਕੇ ਸਿੱਧੇ ਧਰਨੇ ‘ਤੇ ਬੈਠ ਗਏ ਹਨ। ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਉਨ੍ਹਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਪਰ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਉਨ੍ਹਾਂ ਨੂੰ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਗਈਆਂ ਹਨ।

ਵਰਕਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਵਰਕਰਾਂ ਨੇ ਭੰਡਾਰੀ ਪੁਲ ‘ਤੇ ਸਥਿਤ ਪਾਰਟੀ ਦਫਤਰ ‘ਚ ਹੰਗਾਮਾ ਕੀਤਾ। ਉੱਚ ਅਧਿਕਾਰੀਆਂ ਨਾਲ ਫੋਨ ‘ਤੇ ਗੱਲ ਕੀਤੀ, ਪਰ ਕੋਈ ਨਹੀਂ ਪਹੁੰਚਿਆ। ਇਸ ਮੌਕੇ ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਸਾਲਾਂ ਤੋਂ ਪਾਰਟੀ ਲਈ ਮਿਹਨਤ ਕੀਤੀ ਹੈ ਪਰ ਅੱਜ ਟਿਕਟਾਂ ਕੋਈ ਹੋਰ ਹੀ ਲੈ ਗਿਆ ਹੈ। ਕਈ ਵਰਕਰਾਂ ਨੇ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਨੇ ਗੁਜਰਾਤ, ਦਿੱਲੀ ਅਤੇ ਕਈ ਸੂਬਿਆਂ ਵਿੱਚ ਕਈ ਦਿਨ ਪਾਰਟੀ ਲਈ ਕੰਮ ਕੀਤਾ। ਪਾਰਟੀ ਨੇ ਹਮੇਸ਼ਾ ਕਿਹਾ ਕਿ ਉਹ ਨਸ਼ਿਆਂ ਦੇ ਖਿਲਾਫ ਹੈ ਪਰ ਅੱਜ ਸ਼ਰਾਬ ਅਤੇ ਹੈਰੋਇਨ ਵੇਚਣ ਵਾਲਿਆਂ ਨੂੰ ਸੀਟਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਕ ਹੋਰ ਵਰਕਰ ਨੇ ਕਿਹਾ ਕਿ ਅੱਜ 25 ਲੱਖ ਵਿਚ ਟਿਕਟਾਂ ਦੀ ਵੰਡ ਕੀਤੀ ਗਈ ਹੈ ਅਤੇ ਮਿਹਨਤ ਕਰਨ ਵਾਲਿਆਂ ਨੂੰ ਇੰਗਨੋਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ – ਨਾਮਜ਼ਦਗੀਆਂ ਭਰਨ ਨੂੰ ਲੈ ਕੇ ਪਟਿਆਲਾ ‘ਚ ਹੰਗਾਮਾ, ਬੀਜੇਪੀ ਦੇ 2 ਉਮੀਦਵਾਰਾਂ ਦੇ ਖੋਹੇ ਕਾਗਜ਼

 

Exit mobile version