The Khalas Tv Blog Punjab ਲਾਰੈਂਸ ਬਿਸਨੋਈ ਦੀ ਵਾਇਰਲ ਵੀਡੀਓ ‘ਤੇ ਮਚਿਆ ਘਮਸਾਨ, ਆਪ ਨੇ ਜਾਖੜ ‘ਤੇ ਕੱਸਿਆ ਤੰਜ
Punjab

ਲਾਰੈਂਸ ਬਿਸਨੋਈ ਦੀ ਵਾਇਰਲ ਵੀਡੀਓ ‘ਤੇ ਮਚਿਆ ਘਮਸਾਨ, ਆਪ ਨੇ ਜਾਖੜ ‘ਤੇ ਕੱਸਿਆ ਤੰਜ

ਗੈਂਗਸਟਰ ਲਾਰੈਂਸ ਬਿਸਨੋਈ ( lawrence Bishnoi) ਇਸ ਸਮੇਂ ਗੁਜਰਾਤ (Gujrat) ਜੇਲ੍ਹ ਵਿੱਚ ਬੰਦ ਹੈ, ਜਿਸ ਦੀ ਇਕ ਹੋਰ ਵੀਡੀਓ ਗੁਜਰਾਤ ਦੀ ਜੇਲ੍ਹ ਵਿੱਚੋਂ ਵਾਇਰਲ ਹੋਈ ਹੈ। ਇਸ ਤੋਂ ਬਾਅਦ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਾਖੜ ਹਮੇਸ਼ਾ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵਿੱਚ ਲੱਗੇ ਰਗਿੰਦੇ ਹਨ ਕੀ ਉਹ ਹੁਣ ਇਸ ਨੂੰ ਲੈ ਕੇ ਗੁਜਰਾਤ ਦੀ ਸਰਕਾਰ ਨੂੰ ਸਵਾਲ ਕਰਨਗੇ।

ਨੀਲ ਗਰਗ ਨੇ ਕਿਹਾ ਕਿ ਲਾਰੈਂਸ ਵੱਲੋਂ ਗੁਜਰਾਤ ਵਿੱਚ ਬੈਠ ਕੇ ਆਪਣਾ ਗਿਰੋਹ ਚਲਾਇਆ ਜਾ ਰਿਹਾ ਹੈ, ਜੋ ਇਸ ਵੀਡੀਓ ਤੋਂ ਸਾਫ ਹੋ ਗਿਆ ਹੈ। ਗਰਗ ਨੇ ਕਿਹਾ ਕਿ ਜੇਕਰ ਜਾਖੜ ਸਚਮੁੱਚ ਹੀ ਨਸ਼ਿਆਂ ਅਤੇ ਗੈਂਗਸਟਰ ਨੂੰ ਲੈ ਕੇ ਗੰਭੀਰ ਹਨ ਤਾਂ ਉਨ੍ਹਾਂ ਨੂੰ ਗੁਜਰਾਤ ਸਰਕਾਰ ਕੋਲੋ ਸਵਾਲ ਪੁੱਛਣੇ ਚਾਹਿਦੇ ਹਨ। ਜਾਖੜ ਨੂੰ ਇਹ ਵੀ ਪੁੱਛਣਾ ਚਾਹਿਦਾ ਹੈ ਕਿ ਗੁਜਰਾਤ ਵਿੱਚੋਂ ਵੱਡੇ ਪੱਧਰ ‘ਤੇ ਨਸ਼ਿਆਂ ਦੀ ਤਸਕਰੀ ਕਿਉਂ ਹੋ ਰਹੀ ਹੈ, ਇਹ ਨਸ਼ਾ ਪੰਜਾਬ ਵਿੱਚ ਕਿਉਂ ਭੇਜਿਆ ਜਾ ਰਿਹਾ ਹੈ।

ਗਰਗ ਨੇ ਕਿਹਾ ਕਿ ਜਾਖੜ ਹਮੇਸ਼ਾ ਪੰਜਾਬ ਨੂੰ ਬਦਨਾਮ ਕਰਨ ਵਿੱਚ ਲੱਗੇ ਰਹਿੰਦੇ ਹਨ, ਉਹ ਇਸ ਤਰ੍ਹਾਂ ਪੰਜਾਬ ਨੂੰ ਮਾੜਾ ਬੋਲਦੇ ਹਨ ਜਿਵੇਂ ਪੰਜਾਬ ਹੀ ਸਭ ਤੋਂ ਮਾੜਾ ਸੂਬਾ ਹੋਵੇ। ਗਰਗ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੂਜੇ ਰਾਜਾਂ ਤੋਂ ਵਧਿਆ ਹੈ, ਜੋ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ‘ਚ ਵੀ ਸਾਹਮਣੇ ਆ ਚੁੱਕੀ ਹੈ।

ਇਹ ਵੀ ਪੜ੍ਹੋ  – ਲਾਰੈਂਸ ਬਿਸ਼ਨੋਈ ਦੀ ਇੱਕ ਹੋਰ ਕਥਿਤ ਵੀਡੀਓ ਕਾਲ ਵਾਇਰਲ! ਪਾਕਿ ਡੌਨ ਭੱਟੀ ਨੂੰ ਦੇ ਰਿਹਾ ਈਦ ਦੀ ਵਧਾਈ

 

Exit mobile version