The Khalas Tv Blog Punjab ਸਿੱਧੂ ਤੇ ਮਜੀਠੀਆ ਦੀ ਜੱਫੀ ‘ਤੇ ‘ਆਪ’ ਨੇ ਕੱਸਿਆ ਤੰਜ , ਕਿਹਾ CM ਮਾਨ ਨੂੰ ਦੱਬਣ ਲਈ ਪਾਈ ਗਈ ਜੱਫੀ…
Punjab

ਸਿੱਧੂ ਤੇ ਮਜੀਠੀਆ ਦੀ ਜੱਫੀ ‘ਤੇ ‘ਆਪ’ ਨੇ ਕੱਸਿਆ ਤੰਜ , ਕਿਹਾ CM ਮਾਨ ਨੂੰ ਦੱਬਣ ਲਈ ਪਾਈ ਗਈ ਜੱਫੀ…

'AAP' targeted Sidhu and Majithia's hug, said the hug was given to bury CM Mann...

ਚੰਡੀਗੜ੍ਹ : ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਇੱਕ-ਦੂਜੇ ਨਾਲ ਜੱਫੀਆਂ ਪਾਉਂਦੇ ਨਜ਼ਰ ਆਏ।ਆਮ ਪ੍ਰੋਗਰਾਮ ਤੋਂ ਲੈ ਕੇ ਵਿਧਾਨ ਸਭਾ ਤੱਕ ਹਰ ਥਾਂ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਅਤੇ ਇਕ-ਦੂਜੇ ‘ਤੇ ਤਿੱਖੇ ਨਿਸ਼ਾਨੇ ਸਾਧਣ ਵਾਲੇ ਦੋਵੇਂ ਆਗੂ ਸਰਬ ਪਾਰਟੀ ਮੀਟਿੰਗ ‘ਚ ਦੋਸਤੀ ਦਾ ਹੱਥ ਵਧਾਉਂਦੇ ਨਜ਼ਰ ਆਏ।

ਸਿੱਧੂ ਅਤੇ ਮਜੀਠੀਆ ਦੀ ਜੱਫੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦੋਹਾਂ ਲੀਡਰਾਂ ‘ਤੇ ਨਿਸ਼ਾਨਾ ਸਾਧਿਆ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਤੰਜ ਕੱਸਦਿਆਂ ਕਿਹਾ ਕਿ ਇਹ ਜੱਫੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਬਣ ਲਈ ਪੀ ਗਈ ਹੈ।
ਉਨ੍ਹਾਂ ਨੇ ਇੱਕ ਟਵੀਟਵ ਰਾਹੀਂ ਸ਼ਾਇਰਾਨਾ ਅੰਦਾਜ ਵਿੱਚ ਕਿਹਾ ਕਿ

ਘੋਰ ਵਿਰੋਧੀ ਤਰਲੋ ਮੱਛੀ,

ਕਿੱਥੇ ਗਿਆ ਪਜੱਤਰ ਪੱਚੀ।

ਦੱਬਣ ਵਾਸਤੇ ਪੰਜਾਬ ਦੇ ਪੁੱਤ ਮਾਨ ਨੂੰ,

ਸਿੱਧੂ ਸ਼ਾਬ ਅਤੇ ਮਜੀਠੀਆ ਦੀ ਪੈ ਗਈ ਜੱਫੀ।

ਜਿਹੜੇ ਅੱਜ ਤੱਕ ਇੱਕ ਦੂਜੇ ਨੂੰ ਪਾਣੀ ਪੀ ਪੀ ਕੇ ਗਾਲਾਂ ਕੱਢ ਦੇ ਸੀ ਅਜੋਕੇ ਸਿਆਸੀ ਹਾਲਾਤਾਂ ਵਿੱਚ ਸਿਆਸੀ ਤੌਰ ਉੱਤੇ ਇੰਨੇ ਕੁ ਮਜ਼ਬੂਰ ਅਤੇ ਲਾਚਾਰ ਹੋ ਗਏ ਹਨ ਕਿ ਹੋ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਬ ਨੂੰ ਰੋਕਣ ਲਈ ਭਵਿੱਖ ਵਿੱਚ ਆਕਾਲੀ ਭਾਜਪਾ ਅਤੇ ਕਾਂਗਰਸ ਆਪਸ ਵਿੱਚ ਗਠਜੋੜ ਵੀ ਕਰ ਸਕਦੇ ਆ।

ਦੱਸ ਦਈਏ ਕਿ ਕੱਲ ਦੇਰ ਸ਼ਾਮ ਜਲੰਧਰ ਵਿਖੇ ਪੰਜਾਬ ਦੇ ਸਿਆਸੀ ਆਗੂਆਂ ਵੱਲੋਂ ਇਕੱਠ ਕੀਤਾ ਗਿਆ ਸੀ ।ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਸੱਦਿਆ ਅਤੇ ਜੱਫੀ ਪਾਈ ਸੀ।

ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਜੀਠੀਆ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਆਪਸੀ ਮਤਭੇਦ ਵਿਚਾਰਧਾਰਾ ਅਤੇ ਪਾਰਟੀ ਦੇ ਹਨ ਜੋ ਭਵਿੱਖ ਵਿੱਚ ਵੀ ਰਹਿਣਗੇ।ਸਿੱਧੂ ਨੇ ਕਿਹਾ ਕਿ ਦੂਰੀ ਇੰਨੀ ਵੀ ਨਹੀਂ ਹੋਣੀ ਚਾਹੀਦੀ ਕਿ ਹੱਥ ਮਿਲਾਉਣ ਦੇ ਵੀ ਯੋਗ ਨਾ ਰਹੋ। ਉਨ੍ਹਾਂ ਕਿਹਾ ਕਿ ਮੈਂ ਮਜੀਠੀਆ ਨਾਲ ਕਾਫੀ ਦੂਰੀ ਬਣਾ ਲਈ ਸੀ, ਮੈਂ ਮੰਨਦਾ ਹਾਂ ਕਿ ਇਹ ਮੇਰੀ ਗਲਤੀ ਸੀ। ਬੰਦੇ ਦੇ ਚਾਹੇ ਜਿੰਨੇ ਮਰਜ਼ੀ ਮਨ ਮਟਾਵ ਕਿਉਂ ਨਾ ਹੋਣ ਪਰ ਜਦੋਂ ਉਹ ਦੁਨੀਆ ਦੇ ਸਾਹਮਣੇ ਮਿਲਣ ਤਾਂ ਘੱਟੋ-ਘੱਟ ਹੱਥ ਮਿਲਾਉਣ ਦੇ ਲਾਇਕ ਤਾਂ ਹੋਣ। ਮੇਰੇ ਵੀ ਮਤਭੇਦ ਹਨ, ਪਰ ਉਹ ਸਿਆਸੀ ਹਨ।

ਜਿਕਰਯੋਗ ਹੈ ਕਿ ਜਦੋਂ ਤੱਕ ਦੋਵੇਂ ਜੇਲ੍ਹ ਨਹੀਂ ਗਏ ਸਨ, ਉਦੋਂ ਤੱਕ ਇੱਕ ਦੂਜੇ ਨੂੰ ਜੇਲ੍ਹ ਭੇਜਣ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਪਰ, ਜਦੋਂ ਦੋਵਾਂ ਨੇ ਪਟਿਆਲਾ ਜੇਲ੍ਹ ਵਿੱਚ ਸਾਲ ਸਾਲ ਬਿਤਾਏ ਤਾਂ ਉੱਥੇ ਦੇ ਭੋਜਨ ਅਤੇ ਪਾਣੀ ਨੇ ਇੱਕ ਦੂਜੇ ਪ੍ਰਤੀ ਦੁਸ਼ਮਣੀ ਖਤਮ ਕਰ ਦਿੱਤੀ। ਪਿਛਲੀ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਵੀ ਸਿੱਧੂ ਨੇ ਮਜੀਠੀਆ ਖਿਲਾਫ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

Exit mobile version