The Khalas Tv Blog India AAP ਦੇ ਸਕੱਤਰ ਸੰਦੀਪ ਭਾਰਦਵਾਜ ਨੇ ਕੀਤਾ ਸੂਸਾਈਡ,ਮੌਤ ਦੀ ਵਜ੍ਹਾ ਸਾਫ ਨਹੀਂ,MCD ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਪਰੇਸ਼ਾਨ ਸੀ
India

AAP ਦੇ ਸਕੱਤਰ ਸੰਦੀਪ ਭਾਰਦਵਾਜ ਨੇ ਕੀਤਾ ਸੂਸਾਈਡ,ਮੌਤ ਦੀ ਵਜ੍ਹਾ ਸਾਫ ਨਹੀਂ,MCD ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਪਰੇਸ਼ਾਨ ਸੀ

Aap sectary sandeep bhardwaj suicide

ਦਿੱਲੀ ਵਿੱਚ ਆਪ ਟਰੇਡ ਵਿੰਗ ਦੇ ਸਕੱਤਰ ਸੰਦੀਪ ਭਾਰਦਵਾਜ MCD ਚੋਣਾਂ ਲੜਨਾ ਚਾਉਂਦੇ ਸਨ

ਬਿਊਰੋ ਰਿਪੋਰਟ : AAP ਦੇ ਟਰੇਡ ਯੂਨਿਅਨ ਵਿੰਗ ਦੇ ਸਕੱਤਰ ਸੰਦੀਪ ਭਾਰਦਵਾਜ ਨੇ ਸੂਸਾਈਡ ਕਰ ਲਿਆ ਹੈ । ਵੀਰਵਾਰ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਵਿੱਚ ਉਨ੍ਹਾਂ ਨੇ ਆਪਣੇ ਘਰ ਵਿੱਚ ਫਾਂਸੀ ਲੱਗਾ ਲਈ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ । ਸੂਸਾਈਡ ਦੀ ਵਜ੍ਹਾ ਸਾਫ ਨਹੀਂ ਹੈ । ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਮੀਡੀਆ ਰਿਪੋਰਟ ਦੇ ਮੁਤਾਬਿਕ ਦਿੱਲੀ MCD ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਉਹ ਕਾਫੀ ਪਰੇਸ਼ਾਨ ਸਨ । AAP ਦੇ ਕਿਸੇ ਵੀ ਆਗੂ ਵੱਲੋਂ ਹੁਣ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ । ਸੰਦੀਪ ਭਾਰਦਵਾਜ ਨੂੰ ਉਨ੍ਹਾਂ ਦੇ ਦੋਸਤ ਕੁਕਰੇਜਾ ਹਸਪਤਾਲ ਲੈਕੇ ਪਹੁੰਚੇ ਸਨ । ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ । ਭਾਰਦਵਾਜ ਨੇ ਕਿਸ ਵਜ੍ਹਾ ਨਾਲ ਇਹ ਕਦਮ ਚੁੱਕਿਆ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ‘ਤੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ । ਫਿਲਹਾਲ 174 CRPC ਦੇ ਤਹਿਤ ਕਾਰਵਾਈ ਸ਼ੁਰੂ ਹੋ ਗਈ ਹੈ ।

ਸੰਦੀਪ ਭਾਰਦਵਾਜ AAP ਦੇ ਟਰੇਡ ਵਿੰਗ ਦਿੱਲੀ ਪ੍ਰਦੇਸ਼ ਦੇ ਸਕੱਤਰ ਸਨ । ਇਸ ਤੋਂ ਇਲਾਵਾ ਉਹ ਇਕ ਬਿਜਨੈਸ ਮੈਨ ਸਨ । ਜਾਣਕਾਰੀ ਦੇ ਮੁਤਾਬਿਕ ਉਨ੍ਹਾਂ ਦਾ ਤਲਾਕ ਹੋ ਚੁੱਕਿਆ ਸੀ । ਭਾਰਦਵਾਜ ਦੀਆਂ 2 ਭੈਣਾਂ ਅਤੇ 20 ਸਾਲ ਦਾ ਮੁੰਡਾ ਹੈ। ਸੰਦੀਪ ਰਾਜੌਰੀ ਗਾਰਡਨ ਵਿੱਚ ਮਾਰਬਲ ਦਾ ਬਿਜਨੈਸ ਕਰਦੇ ਸਨ ।

Exit mobile version