‘ਦ ਖ਼ਾਲਸ ਬਿਊਰੋ :ਜਿਉਂ-ਜਿਉਂ ਵੋਟਾਂ ਦੇ ਨਤੀਜੇ ਦਾ ਸਮਾਂ ਨੇੜੇ ਆਉਂਦਾ ਜੀ ਰਿਹਾ ਹੈ,ਉਵੇਂ ਹੀ ਹਰ ਉਮੀਦਵਾਰ ਦੀਆਂ ਨੀਂਦਾ ਉਡਣੀਆਂ ਲਾਜ਼ਮੀ ਹੈ। ਇਸ ਸਮੇਂ ਕੋਈ ਲੀਡਰ ਤਰਾਂ -ਤਰਾਂ ਦੇ ਬਿਆਨ ਦੇ ਰਿਹਾ ਹੈ ਤੇ ਕੋਈ ਧਾਰਮਿਕ ਸਥਾਨਾਂ ਤੇ ਜਾ ਕੇ ਮੱਥੇ ਟੇਕ ਰਿਹਾ ਹੈ। ਕੋਈ ਆਪਣੀ ਪਾਰਟੀ ਦੀ ਜਿੱਤ ਦੇ ਦਾਅਵੇ ਕਰ ਰਿਹਾ ਹੈ ਤੇ ਕਿਸੇ ਨੂੰ ਏਵੀਐਮ ਦੀ ਚਿੰਤਾ ਸਤਾਈ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੇ ਅੱਜ ਮਾਨਸਾ ਜਿਲੇ ਦਾ ਦੋਰਾ ਕੀਤਾ ਤੇ ਇਸ ਦੋਰਾਨ ਉਹਨਹਿਰੂ ਮੈਮੋਰੀਅਲ ਕਾਲਜ ਵਿਖੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਈਵੀਐਮ ਮਸ਼ੀਨਾਂ ਲਈ ਬਣਾਏ ਗਏ ਸਟਰਾਂਗ ਰੂਮਾਂ ਦਾ ਜਾਇਜ਼ਾ ਲੈਣ ਵੀ ਗਏ ।ਇਸ ਦੌਰਾਨ ਭਗਵੰਤ ਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਲੋਕ ਸਾਡੇ ਵੱਲੋਂ ਮੰਗੀ ਗਈ ਤਬਦੀਲੀ ਲਈ 10 ਮਾਰਚ ਨੂੰ ਮੌਕਾ ਦੇਣਗੇ |ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਚਿਹਰਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ, ਜਦਕਿ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੱਲੋਂ ਗਠਜੋੜ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਉਹ ਆਪਣੀ ਸੀਟ ਜਿੱਤ ਜਾਣ,ਉਹ ਹੀ ਬਹੁਤ ਹੈ।