The Khalas Tv Blog Punjab 26 ਹਜ਼ਾਰ ਨੌਕਰੀਆਂ ਤੋਂ ਬਾਅਦ ਹੁਣ ਸਰਕਾਰ ਨੇ 32 ਹਜ਼ਾਰ ਲਈ ਵੀ ਖਿੱਚੀ ਤਿਆਰੀ !
Punjab

26 ਹਜ਼ਾਰ ਨੌਕਰੀਆਂ ਤੋਂ ਬਾਅਦ ਹੁਣ ਸਰਕਾਰ ਨੇ 32 ਹਜ਼ਾਰ ਲਈ ਵੀ ਖਿੱਚੀ ਤਿਆਰੀ !

ਆਪ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਟਵੀਟ ਕਰਕੇ ਜਾਣਕਾਰ ਦਿੱਤੀ ਹੈ ਕੀ ਸਰਕਾਰ ਜਲਦ 32 ਹਜ਼ਾਰ ਨੌਕਰੀਆਂ ਦਾ ਐਲਾਨ ਕਰੇਗੀ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਟਵੀਟ ਕਰਕੇ ਨੌਜਵਾਨਾਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ। ਭਰਾਜ ਨੇ ਇੱਕ ਪੋਸਟਰ ਜਾਰੀ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਜਲਦ 32 ਹਜ਼ਾਰ ਨਵੀਆਂ ਸਰਕਾਰੀ ਭਰਤੀਆਂ ਸ਼ੁਰੂ ਕਰੇਗੀ। ਉਨ੍ਹਾਂ ਨੇ ਕਿਹਾ ‘ਵਾਅਦਿਆਂ ਦੀ ਪੱਕੀ ਤੁਹਾਡੀ ਆਪਣੀ ਮਾਨ ਸਰਕਾਰ’,ਇਸ ਦੇ ਨਾਲ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਨੌਕਰੀਆਂ ਯੋਗਤਾ ਦੇ ਅਧਾਰ ‘ਤੇ ਹੀ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਸਰਕਾਰ ਨੇ 26,754 ਅਸਾਮੀਆਂ ਨੂੰ ਭਰਨ ਦੀ ਪ੍ਰਕਿਆ ਸ਼ੁਰੂ ਕੀਤੀ ਹੋਇਆ ਹੈ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਠੇਕੇ ‘ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।

3 ਮੈਂਬਰੀ ਕਮੇਟੀ ਦਾ ਹੋਵੇਗਾ ਇਹ ਕੰਮ

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਖ਼ਤਮ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਠੇਕੇ ‘ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਤਿੰਨ ਮੈਂਬਰੀ ਕਮੇਟੀ ਵਿੱਚ ਮੰਤਰੀ ਹਰਜੋਤ ਬੈਂਸ, ਖ਼ਜਾਨਾ ਮੰਤਰੀ ਹਰਪਾਲ ਚੀਮਾ ਅਤੇ ਮੀਤ ਹੇਅਰ ਨੂੰ ਸ਼ਾਮਲ ਕੀਤਾ ਗਿਆ ਸੀ। ਕਮੇਟੀ ਦਾ ਕੰਮ ਹੋਵੇਗਾ ਠੇਕੇ ‘ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਆ ਰਹੀਆਂ ਕਾਨੂੰਨੀ ਅਰਚਨਾਂ ਨੂੰ ਦੂਰ ਕਰਨਾ। ਮੁੱਖ ਮੰਤਰੀ ਨੇ ਕਿਹਾ ਸੀ 2021 ਤੋਂ ਕਾਨੂੰਨੀ ਡਰਾਫਟ ਤਿਆਰ ਹੈ ਪਰ ਰਾਜਪਾਲ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਮਾਨ ਕੈਬਨਿਟ ਨੇ ਨਵੇਂ ਸਿਰੇ ਤੋਂ ਇਸ ਬਿਲ ਨੂੰ ਮਨਜ਼ੂਰੀ ਦਿੱਤੀ ਸੀ ਹੁਣ ਕਮੇਟੀ ਦੇ ਤਿੰਨੋ ਮੈਂਬਰ ਲਾਅ ਅਫਸਰਾਂ ਨਾਲ ਮੀਟਿੰਗ ਕਰਕੇ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ ।

Exit mobile version