The Khalas Tv Blog Punjab ‘ਆਪ’ MLA ਕੁਲਵੰਤ ਸਿੰਘ ਦਾ PCA ਤੋਂ ਅਸਤੀਫ਼ਾ! ਨਿੱਜੀ ਕਾਰਨਾਂ ਕਰਕੇ ਛੱਡਿਆ ਅਹੁਦਾ, 12 ਨੂੰ ਚੁਣੇ ਗਏ ਸੀ ਸਕੱਤਰ
Punjab

‘ਆਪ’ MLA ਕੁਲਵੰਤ ਸਿੰਘ ਦਾ PCA ਤੋਂ ਅਸਤੀਫ਼ਾ! ਨਿੱਜੀ ਕਾਰਨਾਂ ਕਰਕੇ ਛੱਡਿਆ ਅਹੁਦਾ, 12 ਨੂੰ ਚੁਣੇ ਗਏ ਸੀ ਸਕੱਤਰ

ਬਿਊਰੋ ਰਿਪੋਰਟ: ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਨਿੱਜੀ ਕਾਰਨਾਂ ਕਰਕੇ ਲਿਆ ਗਿਆ ਹੈ। ਹੁਣ ਇਹ ਅਹੁਦਾ ਖਾਲੀ ਹੋ ਗਿਆ ਹੈ ਅਤੇ ਇਸ ਵਾਸਤੇ ਹੁਣ ਨਵੀਂ ਚੋਣ ਹੋਵੇਗੀ।

ਸੂਤਰਾਂ ਅਨੁਸਾਰ, ਕੁਲਵੰਤ ਸਿੰਘ ਵਿਧਾਇਕ ਹੋਣ ਕਾਰਨ ਇਸ ਅਹੁਦੇ ‘ਤੇ ਪੂਰਾ ਸਮਾਂ ਨਹੀਂ ਦੇ ਸਕੇ ਸਨ। ਇਸ ਲਈ ਉਨ੍ਹਾਂ ਨੇ ਅਸਤੀਫਾ ਦੇਣਾ ਹੀ ਬਿਹਤਰ ਸਮਝਿਆ। ਉਨ੍ਹਾਂ ਨੂੰ 12 ਜੁਲਾਈ ਨੂੰ ਬਿਨਾਂ ਵਿਰੋਧ ਸਕੱਤਰ ਚੁਣਿਆ ਗਿਆ ਸੀ।

ਇਹ ਚੋਣਾਂ 12 ਜੁਲਾਈ ਨੂੰ ਹੋਈਆਂ ਸਨ। ਇਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਮਰਜੀਤ ਸਿੰਘ ਮਹਿਤਾ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਨੂੰ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ‘ਆਪ’ ਦੇ ਜਨਰਲ ਸਕੱਤਰ ਦੀਪਕ ਬਾਲੀ ਨੂੰ ਉਪ ਪ੍ਰਧਾਨ, ਸਿਧਾਰਥ ਸ਼ਰਮਾ ਨੂੰ ਸੰਯੁਕਤ ਸਕੱਤਰ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਸੁਨੀਲ ਗੁਪਤਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ।

Exit mobile version