The Khalas Tv Blog Khetibadi ਕਿਸਾਨਾਂ ਦੇ ਧਰਨਿਆਂ ਤੋਂ ਭੜਕੇ ‘ਆਪ’ ਆਗੂ, ਲਾਈਵ ਹੋ ਕੇ ਕਿਸਾਨਾਂ ਨੂੰ ਸੁਣਾਈਆਂ ਖਰੀਆਂ-ਖਰੀਆਂ
Khetibadi Punjab

ਕਿਸਾਨਾਂ ਦੇ ਧਰਨਿਆਂ ਤੋਂ ਭੜਕੇ ‘ਆਪ’ ਆਗੂ, ਲਾਈਵ ਹੋ ਕੇ ਕਿਸਾਨਾਂ ਨੂੰ ਸੁਣਾਈਆਂ ਖਰੀਆਂ-ਖਰੀਆਂ

ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਕਿਸਾਨ ਆਗੂਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ 30 ਤੋਂ ਵੱਧ ਥਾਵਾਂ ‘ਤੇ ਹਾਈਵੇਅ ਜਾਮ ਕਰ ਦਿੱਤੇ ਸਨ। ਉਕਤ ਹਾਈਵੇਅ ਕਰੀਬ ਚਾਰ ਘੰਟੇ ਜਾਮ ਰਹਿਣ ਕਾਰਨ ਲੋਕ ਪ੍ਰੇਸ਼ਾਨ ਰਹੇ। ਆਮ ਆਦਮੀ ਪਾਰਟੀ ਜਲੰਧਰ ਦੇ ਸੀਨੀਅਰ ਆਗੂ ਕੀਮਤੀ ਭਗਤ ਨੇ ਉਕਤ ਹਾਈਵੇ ਜਾਮ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋ ਕੇ ਕਿਹਾ-ਕਿਸਾਨਾਂ ਦੇ ਇਸ ਤਰ੍ਹਾਂ ਦੇ ਰੋਜ਼ਾਨਾ ਪ੍ਰਦਰਸ਼ਨਾਂ ਕਾਰਨ ਪੰਜਾਬ ਦਾ ਸਮੁੱਚਾ ਕਾਰੋਬਾਰੀ ਖੇਤਰ ਢਹਿ-ਢੇਰੀ ਹੋ ਗਿਆ ਹੈ ਅਤੇ ਪੰਜਾਬ ਕਾਰੋਬਾਰ ਦੇ ਮਾਮਲੇ ‘ਚ ਦਿਨੋਂ-ਦਿਨ ਪਛੜਦਾ ਜਾ ਰਿਹਾ ਹੈ।

ਵਿਰੋਧ ਪ੍ਰਦਰਸ਼ਨਾਂ ਕਾਰਨ ਉਦਯੋਗ ਦੂਜੇ ਰਾਜਾਂ ਵਿੱਚ ਜਾ ਰਹੇ ਹਨ

ਲਾਈਵ ਹੋ ਕੇ ਕੀਮਤੀ ਭਗਤ ਨੇ ਕਿਹਾ- ਕਿਸਾਨਾਂ ਨੇ ਪੂਰੇ ਸੂਬੇ ਵਿੱਚ ਹਾਈਵੇਅ ਜਾਮ ਕਰ ਦਿੱਤੇ ਹਨ ਅਤੇ ਇਸ ਕਾਰਨ ਪੂਰੇ ਪੰਜਾਬ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਗੱਲ ਭਾਵੇਂ ਇੱਕ ਦਿਨ ਦੀ ਹੋਵੇ ਪਰ ਕੋਈ ਫਰਕ ਨਹੀਂ ਪੈਂਦਾ, ਪਰ ਹਰ ਦੋ-ਚਾਰ ਦਿਨ ਬਾਅਦ ਰੋਸ ਮੁਜ਼ਾਹਰੇ ਕਰਕੇ ਹਾਈਵੇਅ ਬੰਦ ਕਰ ਦਿੱਤਾ ਜਾਂਦਾ ਹੈ।

ਕਿਸਾਨ ਆਗੂਆਂ ਨੂੰ ਸਵਾਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੀ ਤੁਸੀਂ ਪੰਜਾਬ ਨੂੰ ਬਰਬਾਦ ਕਰਕੇ ਛੱਡੋਗੇ? ਸੂਬੇ ਵਿੱਚ ਜੋ ਵੀ ਛੋਟਾ-ਮੋਟਾ ਕਾਰੋਬਾਰ ਚੱਲ ਰਿਹਾ ਹੈ, ਉਹ ਇੱਥੇ ਹੀ ਰਹਿਣ ਦਿਓ। ਇਨ੍ਹਾਂ ਧਰਨਿਆਂ ਕਾਰਨ ਪੰਜਾਬ ਦੀਆਂ ਸਨਅਤਾਂ ਦੂਜੇ ਰਾਜਾਂ ਵਿੱਚ ਜਾ ਰਹੀਆਂ ਹਨ।

ਭਗਤ ਨੇ ਕਿਹਾ- ਪੰਜਾਬ ਵਿੱਚ ਉਦਯੋਗ ਬੰਦ ਹੋਣ ਕਿਨਾਰੇ ਹਨ

ਉਨਾਂ ਨੇ ਕਿਹਾ- ਅੱਜ ਪੰਜਾਬ ਵਿੱਚ ਕੋਈ ਵੀ ਉਦਯੋਗ ਨਹੀਂ ਲਗਾ ਰਿਹਾ। ਇਸ ਤੋਂ ਪਹਿਲਾਂ ਸ਼ੰਭੂ ਸਰਹੱਦ ‘ਤੇ ਦਿੱਤੇ ਧਰਨੇ ਨੇ ਵੀ ਪੰਜਾਬ ਦੇ ਵਪਾਰ ਨੂੰ ਬਦਨਾਮ ਕੀਤਾ ਹੈ। ਪੰਜਾਬ ਵਿੱਚ ਕਈ ਤਰ੍ਹਾਂ ਦੇ ਉਦਯੋਗ ਬੰਦ ਹੋਣ ਦੇ ਕੰਢੇ ਹਨ। ਜਿਸ ਵਿੱਚ ਖੇਡਾਂ, ਸਟੀਲ, ਚਮੜਾ ਅਤੇ ਹੋਰ ਕਈ ਉਦਯੋਗ ਸ਼ਾਮਲ ਹਨ।

Exit mobile version