The Khalas Tv Blog Punjab ਪੱਟੀ ’ਚ ‘ਆਪ’ ਆਗੂ ਦਾ ਗੋਲੀਆਂ ਮਾਰ ਕੇ ਕਤਲ !
Punjab

ਪੱਟੀ ’ਚ ‘ਆਪ’ ਆਗੂ ਦਾ ਗੋਲੀਆਂ ਮਾਰ ਕੇ ਕਤਲ !

ਬਿਉਰੋ ਰਿਪੋਰਟ : ਤਰਨ ਤਾਰਨ ਹਲਕਾ ਪੱਟੀ ਦੇ ਪਿੰਡ ਤਲਵੰਡੀ ਮੋਹਰ ਸਿੰਘ ਵਿਚ ਆਪ ਆਗੂ ਰਾਜਵਿੰਦਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ। ਰਾਜਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿਥੇ ਆਪ ਆਗੂ ਦੀ ਮੌਤ ਹੋ ਗਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦ ਉਹ ਬਲਾਕ ਦਫਤਰ ਪੱਟੀ ਤੋਂ ਸਾਥੀਆਂ ਸਮੇਤ ਆਪਣੇ ਪਿੰਡ ਨੂੰ ਜਾ ਰਿਹਾ ਸੀ ਪੱਟੀ ਨੇੜੇ ਪਿੰਡ ਠੱਕਰਪੁਰਾ ਵਿਖੇ ਉਸ ਨੂੰ ਘੇਰ ਕੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ ।

ਰਾਜਵਿੰਦਰ ਸਿੰਘ ਦੀ ਧਿਰ ਦੀ ਮਹਿਲਾ ਉਮੀਦਵਾਰ ਸਰਬਸੰਮਤੀ ਨਾਲ ਸਰਪੰਚ ਚੁਣੀ ਗਈ ਸੀ। ਰਾਜਵਿੰਦਰ ਸਿੰਘ ਕਾਰ ਵਿੱਚ ਸਾਥੀਆਂ ਦੇ ਨਾਲ ਵਾਪਸ ਵਰਤ ਰਹੇ ਸਨ। ਇਸ ਵਿਚਾਲੇ ਮੋਟਰਸਾਈਕਲ ਉਤੇ ਸਵਾਰ ਤਿੰਨ ਹਮਲਾਵਾਰਾਂ ਨੇ ਕਾਰ ਉਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਤਰਨਤਾਰਨ ਵਿੱਚ ਨੇਤਾਵਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਇਹ ਤੀਜੀ ਘਟਨਾ ਹੈ।

Exit mobile version