The Khalas Tv Blog Punjab ਆਪ ਦੀ ਸੂਬੇ ਵਿੱਚ ਕੋਈ ਖਾਸ ਪ੍ਰਾਪਤੀ ਨਹੀਂ:ਡਾ.ਦਲਜੀਤ ਸਿੰਘ ਚੀਮਾ
Punjab

ਆਪ ਦੀ ਸੂਬੇ ਵਿੱਚ ਕੋਈ ਖਾਸ ਪ੍ਰਾਪਤੀ ਨਹੀਂ:ਡਾ.ਦਲਜੀਤ ਸਿੰਘ ਚੀਮਾ

‘ਦ ਖਾਲਸ ਬਿਊਰੋ:“ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਇੱਕ ਮਹੀਨਾ ਬਾਅਦ ਵੀ ਸੂਬੇ ਵਿੱਚ ਕੋਈ ਖਾਸ ਪ੍ਰਾਪਤੀ ਨਹੀਂ ਹੈ।ਪ੍ਰਾਪਤੀ ਦੀ ਗੱਲ  ਛੱਡੋ,ਇਹਨਾਂ ਦੀ ਤਾਂ ਹਾਲੇ ਤੱਕ ਕੈਬਨਿਟ ਹੀ ਪੂਰੀ ਨਹੀਂ ਹੋਈ ਹੈ। “ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਆਗੂ ਦਲਜੀਤ ਸਿੰਘ ਚੀਮਾ ਦੇ। ਉਹਨਾਂ ਇੱਕ ਵੀਡੀਉ ਰਾਹੀਂ ਆਪਣੇ ਵਿਚਾਰ ਰਖਦੇ ਹੋਏ ਆਪ ਤੇ ਇਹ ਇਲਜ਼ਾਮ ਵੀ ਲਗਾਇਆ ਹੈ ਕਿ ਆਪ ਵੋਟਾਂ ਤੋਂ ਪਹਿਲਾਂ ਕੀਤੇ ਹੋਏ ਆਪਣੇ ਸਾਰੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਹੈ ਤੇ ਹਰ ਮੁਕਾਮ ਤੇ ਫ਼ੇਲ ਸਾਬਿਤ ਹੋਈ ਹੈ ।ਰਾਜ ਸਭਾ ਵਿੱਚ ਗੈਰ -ਪੰਜਾਬੀ ਲੋਕਾਂ ਨੂੰ ਭੇਜਣ ਨੂੰ ਉਹਨਾਂ ਪੰਜਾਬੀਆਂ ਨਾਲ ਇੱਕ ਅਨਿਆ ਦਸਿਆ ਹੈ।ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ ਤੇ  ਹਰ ਇਨਸਾਨ ਖੁੱਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਚੰਡੀਗੜ੍ਹ ਦੇ ਮੁਦੇ ਤੇ ਵੀ ਉਹਨਾਂ ਪੰਜਾਬ ਦੀ ਮੋਜੂਦਾ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਸੂਬਾ ਸਰਕਾਰ ਸਿਰਫ਼ ਮਤੇ  ਪਾਸ ਕਰਨ ਜੋਗੀ ਹੀ ਹੈ।  ਉਹਨਾਂ ਪੰਜਾਬ ਵਿੱਚ 50 ਕਿਲੋਮੀਟਰ ਤੱਕ ਬੀਐਸਐਫ਼ ਲਗਾਏ ਜਾਣ ਦੀ ਗੱਲ ਤੇ ਵੀ ਸਰਕਾਰ ਦੇ ਰਵਈਏ ਤੇ ਸਵਾਲ ਚੁਕੇ ਹਨ।

Exit mobile version