The Khalas Tv Blog Punjab ਮੀਤ ਹੇਅਰ ਨੇ ਕੀਤਾ ਪਹਿਲਵਾਨਾਂ ਦੇ ਧਰਨੇ ਦੇ ਸਮਰਥਨ ਦਾ ਐਲਾਨ,ਪਾਰਟੀ ਮੁਖੀ ਕੇਜਰੀਵਾਲ ਪਹੁੰਚੇ ਧਰਨੇ ‘ਚ
Punjab

ਮੀਤ ਹੇਅਰ ਨੇ ਕੀਤਾ ਪਹਿਲਵਾਨਾਂ ਦੇ ਧਰਨੇ ਦੇ ਸਮਰਥਨ ਦਾ ਐਲਾਨ,ਪਾਰਟੀ ਮੁਖੀ ਕੇਜਰੀਵਾਲ ਪਹੁੰਚੇ ਧਰਨੇ ‘ਚ

ਚੰਡੀਗੜ੍ਹ : ਜੰਤਰ-ਮੰਤਰ ਵਿਖੇ ਚੱਲ ਰਹੇ ਧਰਨੇ ‘ਚ ਜਿਥੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪਹੁੰਚੇ ਹਨ,ਉਥੇ ਪੰਜਾਬ ਦੀ ਆਪ ਸਰਕਾਰ ਨੇ ਵੀ  ਪਹਿਲਵਾਨਾਂ ਦੇ ਧਰਨੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਹੈ ਕਿ ਉਲੰਪਿਕ,ਕਾਮਨਵੈਲਥ ਵਿੱਚ ਦੇਸ਼ ਨੂੰ ਮਾਣ ਦਿਵਾਉਣ ਵਾਲੇ ਖਿਡਾਰੀਆਂ ਨੂੰ ਇਨਸਾਫ਼ ਲੈਣ ਲਈ ਸੜ੍ਹਕਾਂ ‘ਤੇ ਉਤਰਨਾ ਪਿਆ ਹੈ। ਬੇਟੀ ਬਚਾਓ,ਬੇਟੀ ਪੜਾਓ ਤੇ ਬੇਟੀ ਖਿਲਾਓ ਦਾ ਨਾਰਾ ਦੇਣ ਵਾਲੀ ਭਾਜਪਾ ਸਰਕਾਰ ਲਈ ਇਹ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਇੱਕ ਐਫਆਈਆਰ ਦਰਜ ਕਰਵਾਉਣ ਲਈ ਖਿਡਾਰਨਾਂ ਨੂੰ ਸੁਪਰੀਮ ਕੋਰਟ ਜਾਣਾ ਪੈ ਰਿਹਾ ਹੈ।

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ  ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।ਉਹਨਾਂ ਦੇ ਨਾਲ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਤੇ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਵੀ ਸਨ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਦੇ ਹੋਏ ਮੀਤ ਹੇਅਰ ਨੇ ਸਵਾਲ ਕੀਤਾ ਹੈ ਕਿ ਦੇਸ਼ ਦੀ ਡਿੱਗ ਰਹੀ ਆਰਥਿਕਤਾ, ਨੀਰਵ ਮੋਦੀ,ਵਿਜੈ ਮਾਲੀਆ ਦੇ ਦੇਸ਼ ਛੱਡ ਕੇ ਭੱਜਣ,ਨੋਟਬੰਦੀ ਮਗਰੋਂ ਦੇਸ਼ ਦੇ ਵਿਗੜੇ ਹਾਲਾਤ,ਇਹਨਾਂ ਸਾਰੇ ਮੁੱਦਿਆਂ ‘ਤੇ ਕਿਉਂ ਨਹੀਂ ਬੋਲਦੇ ਤੇ ਹੁਣ ਜਦੋਂ ਨਾਬਾਲਗ ਕੁੜੀਆਂ ਨਾਲ ਗਲਤ ਕਰਨ ਦਾ ਦੋਸ਼ ਭਾਜਪਾ ਆਗੂ ਤੇ ਲੱਗਾ ਹੈ ਤਾਂ ਵੀ ਚੁੱਪ ਹਨ। ਇਹ ਇਸ ਲਈ ਹੈ ਕਿ ਫੈਡਰੇਸ਼ਨ ਦਾ ਪ੍ਰਧਾਨ ਬੀਜੇਪੀ ਦਾ ਆਗੂ ਹੈ ਤੇ ਇਸ ‘ਤੇ 40 ਕੇਸ ਦਰਜ ਹਨ ਪਰ ਹਾਲੇ ਤੱਕ ਇਸ ‘ਤੇ ਲੱਗੇ ਸੰਗੀਨ ਦੋਸ਼ਾਂ ਦੇ ਸੰਬੰਧ ਵਿੱਚ ਇਸ ਕੋਲੋਂ ਇੱਕ ਵੀ ਸਵਾਲ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਕੋਈ ਕਾਰਵਾਈ ਨਹੀਂ ਹੋਈ ਹੈ।ਕਮੇਟੀ ਵੱਲੋਂ ਬਣਾਈ ਗਈ ਕਮੇਟੀ ਦੀ ਰਿਪੋਰਟ ਦੇ ਪ੍ਰਭਾਵਿਤ ਹੋਣ ਦਾ ਇਲਜ਼ਾਮ ਵੀ ਉਹਨਾਂ ਲਗਾਇਆ ਹੈ।

ਮੀਤ ਹੇਅਰ ਨੇ ਕਿਹਾ ਹੈ ਕਿ ਸਿਰਫ ਇਹ ਹੀ ਨਹੀਂ ,ਸਗੋਂ ਕੁਲਦੀਪ ਸੇਂਗਰ ਵਰਗੇ ਹੋਰ ਵੀ ਕਈ ਨੇਤਾ ਸਨ,ਜੋ ਕਿ ਬਲਾਤਕਾਰ ਵਰਗੇ ਅਪਰਾਧਾਂ ਵਿੱਚ ਸ਼ਾਮਿਲ ਰਹੇ ਹਨ ਤੇ ਜਿਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਬੀਜੇਪੀ ਵੱਲੋਂ ਉਸ ਦੀ ਪਤਨੀ ਨੂੰ ਟਿਕਟ ਦਿੱਤਾ ਗਿਆ ਹੈ।ਇਥੋਂ ਬੀਜੇਪੀ ਦਾ ਔਰਤ ਵਿਰੋਧੀ ਚਿਹਰਾ ਨੰਗਾ ਹੁੰਦਾ ਹੈ।

ਉਹਨਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ 140 ਕਰੋੜ ਆਬਾਦੀ ਵਾਲੇ ਦੇਸ਼ ਦਾ ਮਾਣ ਵਧਾਉਣ ਵਾਲੇ ਇਹਨਾਂ ਖਿਡਾਰੀਆਂ ਲਈ ਕੁਝ ਤਾਂ ਬੋਲਣ।ਮੀਤ ਹੇਅਰ ਨੇ ਮੰਗ ਕੀਤੀ ਹੈ ਕਿ ਸੰਬੰਧਿਤ ਆਗੂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਇਹਨਾਂ ਨਾਲ ਇਨਸਾਫ਼ ਦੇਣਾ ਚਾਹੀਦਾ ਹੈ।

ਉਹਨਾਂ ਇਹ ਵੀ ਕਿਹਾ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਵੀ ਇਸ ਗੱਲ ਦੇ ਚਰਚੇ ਹੋ ਰਹੇ ਹਨ ਤੇ ਦੇਸ਼ ਦਾ ਅਪਮਾਨ ਵੀ ਹੋ ਰਿਹਾ ਹੈ।ਭਾਜਪਾ ਦੇ ਰਾਜ ਦੀ ਅਸਲ ਸਚਾਈ ਇਹਨਾਂ ਵਲੋਂ ਦਿਖਾਈਆਂ ਜਾਂਦੀਆਂ ਤਸਵੀਰਾਂ ਤੋਂ ਉਲਟ ਹੁੰਦੀ ਹੈ।ਭਾਜਪਾ ਦੇ ਰਾਜ ਵਾਲੇ ਸੂਬੇ ਯੂਪੀ ਨੂੰ NCRB ਦੀ ਰਿਪੋਰਟ ਵਿੱਚ  not safe to travel alone ਜੋਨ ਐਲਾਨ ਦਿੱਤਾ ਗਿਆ ਹੈ।

ਪੰਜਾਬ ਦੇ ਸਿਰ ‘ਤੇ 13 ਮਹੀਨਿਆਂ ਵਿੱਚ 37000 ਕਰੋੜ ਦੇ ਕਰਜਾ ਚੜਾਉਣ ਸੰਬੰਧੀ ਲੱਗੇ ਇਲਜ਼ਾਮਾਂ ‘ਤੇ ਕੀਤੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਮੀਤ ਹੇਅਰ ਨੇ ਕਿਹਾ ਹੈ ਕਿ 40000 ਕਰੋੜ ਦਾ ਕਰਜਾ ਸਰਕਾਰ ਨੇ ਮੋੜਿਆ ਵੀ ਹੈ ਤੇ ਆਮਦਨ ਵੀ ਵਧਾਈ ਹੈ।ਇਹ ਕਰਜਾ ਪਿਛਲੀਆਂ ਸਰਕਾਰਾਂ ਦੀ ਦੇਣ ਹੈ,ਜਿਹਨਾਂ ਨੇ ਇਹ ਕਰਜਾ ਲੈ ਕੇ ਸੂਬੇ ਸਿਰ ਭਾਰ ਵੀ ਵਧਾ ਦਿੱਤਾ ਪਰ ਕੋਈ ਲੋਕ ਭਲਾਈ ਦਾ ਕੰਮ ਵੀ ਨਹੀਂ ਕੀਤਾ।

ਫਰਾਰ ਚੱਲ ਰਹੇ ਸਾਬਕਾ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ਸੰਬੰਧੀ ਪੁੱਛੇ ਗਏ ਸਵਾਲ ‘ਤੇ ਮੀਤ ਹੇਅਰ ਨੇ ਕਿਹਾ ਹੈ ਕਿ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ ਕਿਉਂਕਿ ਰਾਜਜੀਤ ਤੋਂ ਅੱਗੇ ਹੋਰ ਕਈ ਵੱਡੇ ਰਾਜ਼ ਖੁਲਣੇ ਹਨ। ।ਜੇਕਰ ਸਰਕਾਰ ਦੀ ਨੀਯਤ ਸਹੀ ਨਾ ਹੁੰਦੀ ਤਾਂ ਇਸ ‘ਤੇ ਕਾਰਵਾਈ ਹੀ ਨਹੀਂ ਸੀ ਹੋਣੀ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਲੜ ਲਾ ਕੇ ਮੌਤ ਵੱਲ ਧੱਕਣ ਵਾਲਿਆਂ ਨੂੰ ਕਦੇ ਮਾਫ਼ ਨਹੀਂ ਕੀਤਾ ਜਾਵੇਗਾ।

Exit mobile version