The Khalas Tv Blog Punjab ਲੁਧਿਆਣਾ ਦੇ ਨਵੇਂ ਮੇਅਰ ਨੂੰ ਲੈ ਕੇ ਅੱਧੀ ਰਾਤ ਨੂੰ ਹੋਈ ਸਿਆਸੀ ਖੇਡ ! ਹੁਣ ਲੋਹੜੀ ਮਗਰੋਂ ਮਿਲੇਗੀ ਮਹਿਲੀ ਮੇਅਰ
Punjab

ਲੁਧਿਆਣਾ ਦੇ ਨਵੇਂ ਮੇਅਰ ਨੂੰ ਲੈ ਕੇ ਅੱਧੀ ਰਾਤ ਨੂੰ ਹੋਈ ਸਿਆਸੀ ਖੇਡ ! ਹੁਣ ਲੋਹੜੀ ਮਗਰੋਂ ਮਿਲੇਗੀ ਮਹਿਲੀ ਮੇਅਰ

ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਹੁਣ ਆਮ ਆਦਮੀ ਪਾਰਟੀ ਦਾ ਮੇਅਰ (MAYOR) ਬਣਨਾ ਤੈਅ ਹੋ ਗਿਆ ਹੈ। ਪਾਰਟੀ ਦੇ ਕੋਲ ਹੁਣ ਕੁੱਲ 46 ਕੌਂਸਲਰ ਹੋ ਗਏ ਹਨ । ਆਮ ਆਦਮੀ ਪਾਰਟੀ (AAP) ਨੇ ਵੀਰਵਾਰ ਰਾਤ ਨੂੰ ਸਾਢੇ 10 ਵਜੇ ਸਿਆਸੀ ਧਮਾਕਾ ਕੀਤਾ । ਕਾਂਗਰਸ ਦੇ 2 ਅਤੇ ਬੀਜੇਪੀ ਦਾ ਇੱਕ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ।

ਵਾਰਡ ਨੰਬਰ 45 ਦੀ ਕੌਂਸਲਰ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਪਰਮਿੰਦਰ ਸਿੰਘ ਸੋਮਾ ਅਤੇ ਵਾਰਡ ਨੰਬਰ 42 ਦੇ ਕੌਂਸਲਰ ਜਗਮੀਤ ਸਿੰਘ ਨੋਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ । ਉਧਰ ਵਾਰਡ ਨੰਬਰ 21 ਤੋਂ ਬੀਜੇਪੀ ਕੌਂਸਲਰ ਅਨੀਤ ਨੰਚਹਲ ਅਤੇ ਕਰਣ ਨੰਚਹਲ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਇੰਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ । ਦੋਵੇ ਕਾਂਗਰਸੀ ਕੌਂਸਲਰ ਆਤਮ ਨਗਰ ਵਿਧਾਨਸਭਾ ਖੇਤਰ ਦੇ ਹਨ । ਅਜਿਹੇ ਵਿੱਚ ਬੈਂਸ ਭਰਾਵਾਂ ਦੇ ਲਈ ਵੀ ਇਹ ਵੱਡਾ ਝਟਕਾ ਹੈ। ਇੰਨਾਂ ਤਿੰਨਾਂ ਕੌਂਸਲਰਾਂ ਦੇ ਸ਼ਾਮਲ ਹੋਣ ਨਾਲ ਮੇਅਰ ਅਹੁਦੇ ਦੇ ਲਈ ਆਮ ਆਦਮੀ ਪਾਰਟੀ ਦਾ ਦਾਅਵਾ ਮਜ਼ਬੂਤ ਹੋ ਗਿਆ ਹੈ।

ਦੇਰ ਰਾਤ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਇੰਨਾਂ ਕੌਂਸਲਰਾਂ ਦੀ ਜੁਆਇਨਿੰਗ ਲੁਧਿਆਣਾ ਵਿੱਚ ਹੋਈ । ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਦੇ ਕੋਲ ਹੁਣ ਪੂਰਾ ਬਹੁਮਤ ਹੈ ਇਸ ਲਈ ਹੁਣ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ ।

2 ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ । ਇੰਨਾਂ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਮਹਿਲਾ ਨੂੰ ਲੁਧਿਆਣਾ ਦਾ ਮੇਅਰ ਬਣਾਇਆ ਜਾਵੇਗਾ । ਲੋਹੜੀ ਤੋਂ ਬਾਅਦ ਲੁਧਿਆਣਾ ਨੂੰ ਨਵਾਂ ਮੇਅਰ ਮਿਲਣ ਦੀ ਪੂਰੀ ਸੰਭਾਵਨਾ ਹੈ ।

ਲੁਧਿਆਣਾ ਵਿੱਚ ਕੁੱਲ 95ਵੇਂ ਵਾਰਡ ਹਨ ਆਮ ਆਦਮੀ ਪਾਰਟੀ ਨੇ 41 ਵਾਰਡਾਂ ‘ਤੇ ਜਿੱਤ ਹਾਸਲ ਕੀਤੀ ਸੀ,30 ਵਾਰਡਾਂ ‘ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ,ਬੀਜੇਪੀ ਨੇ 19 ਅਤੇ ਅਕਾਲੀ ਦਲ ਨੇ 2 ਵਾਰਡ ਜਿੱਤੇ ਬਹੁਮਤ ਦੇ ਲਈ 46 ਦਾ ਅੰਕੜਾ ਚਾਹੀਦਾ ਸੀ ।ਬੀਜੇਪੀ ਅਤੇ ਕਾਂਗਰਸ ਦੇ ਵਿਧਾਇਕਾਂ ਦੇ ਪਾਲਾ ਬਦਲਣ ਤੋਂ ਬਾਅਦ ਹੁਣ ਇਹ ਵੀ ਅੰਕੜਾ ਪੂਰਾ ਹੋ ਗਿਆ ਹੈ ।

Exit mobile version