ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਪ੍ਰੈਸ ਵਾਰਤਾ ਕਰਦਿਆਂ ਕੰਗਨਾ ਰਨੌਤ ਦੇ ਬਿਆਨ ’ਤੇ ਨਰਾਜ਼ਗੀ ਜ਼ਾਹਿਰ ਕੀਤੀ ਗਈ ਹੈ। ਕੰਗ ਨੇ ਕਿਹਾ ਕਿ ਬੀਜੇਪੀ ਦੀ ਸਮਾਜ ਦੇ ਵਿੱਚ ਨਫ਼ਰਤ ਫਲਾਉਣ ਵਾਲੀ ‘ਟੂਲ ਕਿੱਟ’ ਨੇ ਆਪਣਾ ਰੰਗ ਦਿਖਾਇਆ ਹੈ ਅਤੇ BJP ਕੰਗਨਾ ਤੇ ਬਿੱਟੂ ਵਰਗੇ ਲੀਡਰਾਂ ਨੂੰ ਸਮਾਜ ’ਚ ਨਫ਼ਰਤ ਫੈਲਾਉਣ ਦੇ ਲਈ ਵਰਤਦੀ ਹੈ।
ਕੰਗ ਨੇ ਸਿੱਧਾ ਪ੍ਰਧਾਨ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਹਾਡੀ ਇੱਕ MP ਇੱਕ ਤਾਂ ਤੁਹਾਡੇ ਹੀ ਕਿਸਾਨੀ ਬਿੱਲ ਵਾਪਿਸ ਲੈਕੇ ਮਾਫੀ ਮੰਗਣ ਵਾਲੇ ਬਿਆਨ ਨੂੰ ਕੌਂਟਰਾਡਿਕਟ ਕਰ ਰਹੀ ਹੈ ਤੇ ਦੂਜਾ 750 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦਾ ਮਜ਼ਾਕ ਬਣਾ ਰਹੀ ਹੈ। ਉਹਨਾਂ ਕਿਹਾ ਕਿ ਮੈਨੂੰ ਪੰਜਾਬ BJP ਦੇ ਲੀਡਰ ਹਰਜੀਤ ਗਰੇਵਾਲ ’ਤੇ ਬੜਾ ਤਰਸ ਆ ਰਿਹਾ ਹੈ ਕਿਉਂਕਿ ਉਹਨਾਂ ਲੰਘੇ ਦਿਨਾਂ ’ਚ ਆਪਣੀ ਵਿਚਾਰਗੀ ਦਿਖਾਉਂਦਿਆਂ ਕਿਹਾ ਸੀ ਕਿ ਕੰਗਣਾ ਰਨੌਤ ਨਾਲ ਅਸੀਂ ਸਹਿਮਤ ਨਹੀਂ ਹੈ ਪਰ ਸਾਡੀ ਮਜਬੂਰੀ ਹੈ ਕਿ ਅਸੀਂ ਇਹ ਮਸਲੇ ‘ਚ ਕੁੱਝ ਨਹੀਂ ਕਰ ਸਕਦੇ ਕਿਉਂਕਿ ਰਵਨੀਤ ਬਿੱਟੂ ਵਰਗੇ ਲਿਆ ਕੇ ਸਾਡੇ ਸਿਰਾਂ ’ਤੇ ਬਿਠਾ ਦਿੱਤੇ ਗਏ ਜਿਹੜੇ ਪੰਜਾਬ ’ਚ ਸਭ ਤੋਂ ਫਲੌਪ ਅਤੇ ਨਿਚਲੇ ਪੱਧਰ ਦੀ ਰਾਜਨੀਤੀ ਕਰਨ ਲਈ ਜਾਣੇ ਜਾਂਦੇ ਨੇ।
ਕੰਗ ਨੇ ਕਿਹਾ ਕਿ ਪੰਜਾਬ ਭਾਜਪਾ ਲੀਡਰਸ਼ਿਪ ਨੂੰ ਦਿੱਲੀ ’ਚ ਕੋਈ ਸੁਣਨ ਜਾਂ ਮਿਲਣ ਤੱਕ ਨੂੰ ਵੀ ਤਿਆਰ ਨਹੀਂ ਹੈ। ਇਸ ਤੋਂ ਪਤਾ ਲੱਗ ਰਿਹਾ ਕਿ ਦਿੱਲੀ ਦੀ ਭਾਜਪਾ ਲੀਡਰਸ਼ਿਪ ਜਾਂ ਤਾਂ ਪੰਜਾਬ ਵਾਲਿਆਂ ਦੀ ਕੋਈ ਪਰਵਾਹ ਨਹੀਂ ਕਰਦੀ ਜਾਂ ਫਿਰ ਕੰਗਣਾ ਰਨੌਤ ਤੋਂ ਬਕਾਇਦਾ ਸਕਰਿਪਟਡ ਤਰੀਕੇ ਦੇ ਨਾਲ ਇਹ ਬਿਆਨ ਦਿਵਾਇਆ ਗਿਆ ਹੈ।
ਉਹਨਾਂ ਕਿਹਾ ਕਿ ਇਸੇ ਲਈ ਬੀਜੇਪੀ ਜਾਣੀ ਜਾਂਦੀ ਹੈ ਕਿ ਅਜਿਹੇ ਬਿਆਨ ਦਿਓ ਜਿਸ ਨਾਲ ਸਮਾਜ ‘’ਚ ਵੰਡੀਆਂ ਪੈਣ ਅਤੇ ਲੋਕ ਲੜਨ ਲੱਗ ਜਾਣ। PM ਨੂੰ ਸਵਾਲ ਕਰਦਿਆਂ ਕੰਗ ਨੇ ਕਿਹਾ ਕਿ ਮੇਰਾ ਮੀਡੀਆ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਹੈ ਕਿ ਹਮੇਸ਼ਾ ਇਹ ਕਹਿ ਕੇ ਨਹੀਂ ਸਰਨਾ ਕਿ ਮੈਂ ਬਾਤ ਨਹੀਂ ਕਰੂੰਗਾ, ਜਾਂ ਤਾਂ ਕੰਗਨਾ ਤੇ ਐਕਸ਼ਨ ਕਰੋ ਜਾਂ ਫਿਰ ਇਹ ਮੰਨੋਂ ਕਿ ਜੋ ਬੀਜੇਪੀ ਦਾ ਐਂਟੀ ਪੰਜਾਬ ਚਿਹਰਾ ਹੈ ਉਹਦਾ ਇੱਕ ਸਕ੍ਰਿਪਟਡ ਪਾਰਟ ਕੰਗਣਾ ਰਨੌਤ ਅਦਾ ਕਰ ਰਹੀ ਹੈ।
ਵੇਖੋ ਵੀਡੀਓ –