The Khalas Tv Blog Lok Sabha Election 2024 ‘AAP’ਦੇ ਉਮੀਦਵਾਰ ਦੀ ਦਾਅਵੇਦਾਰੀ ਖ਼ਤਰੇ ‘ਚ ! ‘RTI’ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਕੀਤੀ ਸ਼ਿਕਾਇਤ
Lok Sabha Election 2024 Punjab

‘AAP’ਦੇ ਉਮੀਦਵਾਰ ਦੀ ਦਾਅਵੇਦਾਰੀ ਖ਼ਤਰੇ ‘ਚ ! ‘RTI’ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਕੀਤੀ ਸ਼ਿਕਾਇਤ

ਬਿਉਰੋ ਰਿਪੋਰਟ – ਫਰੀਦਕੋਟ ਦੇ ਰਿਜ਼ਰਵ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੀਆਂ ਮੁਸ਼ਕਿਲਾ ਵੱਧ ਸਕਦੀਆਂ ਹਨ। ਉਨ੍ਹਾਂ ਦੇ SC ਸਰਟੀਫਿਕੇਟ ਨੂੰ ਲੈ ਕੇ ਵਿਵਾਦ ਵੱਧ ਗਿਆ ਹੈ। ਅਜ਼ਾਦ ਉਮੀਦਵਾਰ ਅਵਤਾਰ ਸਿੰਘ ਸਹੋਤਾ ਨੇ ਦਾਅਵਾ ਕੀਤਾ ਹੈ ਕਿ RTI ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅਨਮੋਲ SC ਤੋਂ ਨਹੀਂ ਹਨ ਬਲਕਿ OBC ਤੋਂ ਹਨ, ਉਨ੍ਹਾਂ ਨੇ ਮੁਹਾਲੀ ਵਿੱਚ ਰਹਿੰਦੇ ਹੋਏ ਗਲਤ ਸਰਟੀਫਿਕੇਟ ਬਣਾਇਆ ਹੈ।

ਅਜ਼ਾਦ ਉਮੀਦਵਾਰ ਨੇ ਚੋਣ ਕਮਿਸ਼ਨ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਤਤਕਾਲ ਕਾਰਵਾਈ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਹੋਤਾ ਦੇ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਵੀ ਆਮ ਆਦਮੀ ਪਾਰਟੀ ਦੇ ਸਰਟੀਫਿਕ ਨੂੰ ਲੈਕੇ ਸ਼ਿਕਾਇਤ ਦਰਜ ਕੀਤੀ ਹੈ।

ਸਕੂਲ ਵਿੱਚ ਮਰਾਸੀ ਲਿਖਵਾਇਆ

ਫਰੀਦਕੋਟ ਤੋਂ ਅਜ਼ਾਦ ਉਮੀਦਵਾਰ ਅਵਤਾਰ ਸਿੰਘ ਸਹੋਤਾ ਨੇ ਦਾਅਵਾ ਕੀਤਾ ਹੈ ਕਿ ਮਰਾਸੀ OBC ਵਿੱਚ ਆਉਂਦੇ ਹਨ ਜਦਕਿ ਡੋਮ ਮਰਾਸੀ SC ਵਿੱਚ ਆਉਂਦੇ ਹਨ। RTI ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੇ ਪੜਾਈ ਦੇ ਦੌਰਾਨ ਸਕੂਲ ਵਿੱਚ ਮਰਾਸੀ ਜਾਤ ਲਿਖਵਾਈ ਸੀ। ਉਨ੍ਹਾਂ ਨੇ ਮੁਹਾਲੀ ਵਿੱਚ ਰਹਿੰਦੇ ਹੋਏ ਡੋਮ ਮਰਾਸੀ ਯਾਨੀ SC ਦਾ ਵੱਖ ਤੋਂ ਸਰਟੀਫਿਕੇਟ ਬਣਾਇਆ ਸੀ। ਇਸੇ ਸਰਟੀਫਿਕੇਟ ਦੇ ਅਧਾਰ ‘ਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਨਾਮਜ਼ਦਗੀ ਭਰੀ ਸੀ।

ਹਾਲਾਂਕਿ ਨਾਮਜ਼ਦਗੀ ਪੱਤਰ ਦੀ ਜਾਂਚ ਦੇ ਦੌਰਾਨ ਸਹੋਤਾ ਦੇ ਵੱਲੋਂ ਫਰੀਦਕੋਟ ਦੇ ਜ਼ਿਲ੍ਹਾਂ ਚੋਣ ਅਧਿਕਾਰੀ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ,ਪਰ ਉਨ੍ਹਾਂ ਦੀ ਸਿਕਾਇਤ ਨੂੰ ਖਾਰਜ ਕਰ ਦਿੱਤਾ ਗਿਆ ਸੀ। ਹੁਣ ਵੇਖਣਾ ਹੋਵੇਗਾ ਕਿ ਸਹੋਤਾ ਨੇ ਜਿਹੜੇ ਨਵੇਂ ਸਬੂਤ ਰੱਖੇ ਹਨ ਚੋਣ ਕਮਿਸ਼ਨ ਆਪ ਦੇ ਉਮੀਦਵਾਰ ‘ਤੇ ਕੀ ਫੈਸਲਾ ਲਏਗਾ।

ਇਹ ਵੀ ਪੜ੍ਹੋ –   ਪ੍ਰਧਾਨ ਮੰਤਰੀ ਨੇ ਜਲੰਧਰ ‘ਚ ਕੀਤੀ ਰੈਲੀ, ਵਿਰੋਧੀਆਂ ‘ਤੇ ਕੱਸੇ ਤੰਜ

 

Exit mobile version