The Khalas Tv Blog Punjab ਵਿਦੇਸ਼ ‘ਚ ਆਪ ਆਗੂ ਦੀ ਵਿਦਿਆਰਥਣ ਨਾਲ ਕਥਿੱਤ ਮਾੜੀ ਵੀਡੀਓ ਵਾਇਰਲ !
Punjab

ਵਿਦੇਸ਼ ‘ਚ ਆਪ ਆਗੂ ਦੀ ਵਿਦਿਆਰਥਣ ਨਾਲ ਕਥਿੱਤ ਮਾੜੀ ਵੀਡੀਓ ਵਾਇਰਲ !

ਬਿਊਰੋ ਰਿਪੋਰਟ : ਵਿਦੇਸ਼ ਤੋਂ ਆਮ ਆਦਮੀ ਪਾਰਟੀ ਦੇ ਆਗੂ ਦੀ ਇੱਕ ਕਥਿੱਤ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਿਸੇ ਹੋਰ ਕੁੜੀ ਨਾਲ ਇਤਰਾਜ਼ਯੋਗ ਹਾਲਤ ਵਿੱਚ ਨਜ਼ਰ ਆ ਰਿਹਾ ਹੈ। ਪਤਨੀ ਵੱਲੋਂ ਪਤੀ ਨੂੰ ਕੁੜੀ ਦੇ ਨਾਲ ਰੰਗੇ ਹੱਥੀ ਫੜਿਆ ਗਿਆ ਹੈ । ਵਾਇਰਲ ਵੀਡੀਓ ਕੈਨੇਡਾ ਦੇ ਵੈਂਕੂਅਰ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ ਅਤੇ ਜਿਹੜਾ ਆਗੂ ਵਿਦਿਆਰਥਣ ਨਾਲ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਗਿਆ ਹੈ ਉਸ ਦਾ ਨਾਂ ਜਸਵੰਤ ਸਿੰਘ ਅਟਵਾਲ ਹੈ ਅਤੇ ਉਹ ਕੈਨੇਡਾ ਵਿੱਚ ਆਮ ਆਦਮੀ ਪਾਰਟੀ ਦਾ ਉੱਪ ਪ੍ਰਧਾਨ ਹੈ । ਉਸ ਦੇ ਕਮਰੇ ਵਿੱਚ ਇੱਕ ਪੰਜਾਬੀ ਕੁੜੀ ਮੌਜੂਦ ਸੀ, ਇਸੇ ਦੌਰਾਨ ਪਤਨੀ ਕਮਰੇ ਵਿੱਚ ਦਾਖਲ ਹੁੰਦੀ ਹੈ। ਕੁੜੀ ਦੇ ਨਾਲ ਪਤੀ ਨੂੰ ਵੇਖ ਕੇ ਉਹ ਭੜਕ ਜਾਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਹਾਲਾਂਕਿ ‘ਦ ਖਾਲਸ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ ।

‘ਕੁੜੀ ਨੂੰ ਕਿਹਾ ਮੈਂ ਇਕੱਲਾ ਹਾਂ,ਅੱਗੇ ਪਿੱਛੇ ਕੋਈ ਨਹੀਂ ਹੈ’

ਜਸਵੰਤ ਸਿੰਘ ਅਟਵਾਲ ਦੀ ਪਤਨੀ ਨੇ ਕੁੜੀ ਨੂੰ ਜਦੋਂ ਲਾਨਤ ਪਾਈ ਅਤੇ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਇਨ੍ਹੇ ਵੱਡੇ ਸ਼ਖਸ ਨਾਲ ਰਿਸ਼ਤਾ ਕਾਇਮ ਕੀਤਾ ਹੈ। ਤਾਂ ਕੁੜੀ ਨੇ ਕਿਹਾ ਕਿ ਜਸਵੰਤ ਨੇ ਉਸ ਨੂੰ ਝੂਠ ਬੋਲਿਆ ਸੀ ਕਿ ਉਹ ਇਕੱਲਾ ਰਹਿੰਦਾ ਹੈ,ਉਸ ਦਾ ਅੱਗੇ ਪਿੱਛੇ ਕੋਈ ਨਹੀਂ ਹੈ,ਸਾਰੀਆਂ ਦੀ ਮੌਤ ਹੋ ਚੁੱਕੀ ਹੈ ।

ਪਤਨੀ ਨੇ ਫਿਰ ਪਤੀ ਦੀ ਲਗਾਈ ਕਲਾਸ

ਕੁੜੀ ਨਾਲ ਗੱਲ ਕਰਨ ਤੋਂ ਬਾਅਦ ਪਤਨੀ ਨੇ ਫਿਰ ਪਤੀ ਜਸਵੰਤ ਸਿੰਘ ਦੀ ਜਮਕੇ ਕਲਾਸ ਲਗਾਈ,ਕਿਹਾ ਜਿਸ ਵਿੱਚ ਤੂੰ ਰਹਿੰਦਾ ਹੈ ਉਸ ਦੀ ਕਿਸ਼ਤ ਮੈਂ ਭਰਦੀ ਹਾਂ,ਘਰ ਦਾ ਸਾਰਾ ਖ਼ਰਚ ਚੱਲਾ ਰਹੀ ਹਾਂ, ਆਪਣੀ ਧੀ ਦੇ ਬਰਾਬਰ ਕੁੜੀ ਨਾਲ ਸਬੰਧ ਬਣਾ ਰਿਹਾ ਹੈ,ਤੈਨੂੰ ਸ਼ਰਮ ਨਹੀਂ ਆਉਂਦੀ ਹੈ। ਇੱਕ ਕੁੜੀ ਦੇ ਨਾਲ ਸਬੰਧ ਬਣਾਉਣ ਦੇ ਲਈ ਤੂੰ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਮਾਰ ਦਿੱਤਾ ।

ਲੋਕ ਵੀਡੀਓ ਨੂੰ ਵੇਖ ਕੇ ਕੁਮੈਂਟ ਕਰ ਰਹੇ ਹਨ

ਵੀਡੀਓ ਵਾਇਰਲ ਹੋਣ ਦੇ ਬਾਅਦ ਲੋਕ ਆਮ ਆਦਮੀ ਪਾਰਟੀ ਨੂੰ ਲੈਕੇ ਕੁਮੈਂਟ ਕਰ ਰਹੇ ਹਨ । ਲੋਕ ਕਹਿ ਰਹੇ ਹਨ ਕਿ ਕੇਜਰੀਵਾਲ ਨੇ ਲੱਭ ਲੱਭ ਕੇ ਲੋਕਾਂ ਨੂੰ ਅਹੁਦਿਆਂ ‘ਤੇ ਤਾਇਨਾਤ ਕੀਤਾ ਹੈ । ਲੋਕ ਜਸਵੰਤ ਸਿੰਘ ਅਟਵਾਲ ਨੂੰ ਵੀ ਲਾਨਤ ਪਾਉਂਦੇ ਹੋਏ ਕਹਿ ਰਹੇ ਹਨ ਕਿ ਕੈਨੇਡਾ ਪੜਾਈ ਕਰਨ ਆਈ ਕੁੜੀ ਨਾਲ ਉਸ ਨੇ ਪਤਨੀ ਦੇ ਹੁੰਦੇ ਹੋਏ ਬਹੁਤ ਹੀ ਮਾੜੀ ਸ਼ਰਮਨਾਕ ਹਰਕਤ ਕੀਤਾ ਹੈ ।

Exit mobile version