The Khalas Tv Blog Punjab ਚੋਣਾਂ ਨਾ ਲੜਨ ‘ਤੇ ‘AAP’ ਦਾ ਅਕਾਲੀ ਦਲ ‘ਤੇ ਵੱਡਾ ਹਮਲਾ
Punjab

ਚੋਣਾਂ ਨਾ ਲੜਨ ‘ਤੇ ‘AAP’ ਦਾ ਅਕਾਲੀ ਦਲ ‘ਤੇ ਵੱਡਾ ਹਮਲਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਮਨੀ ਚੋਣਾਂ ਨਾ ਲੜਨ ਦੇ ਫੈਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਘੇਰਿਆ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਅਕਾਲੀ ਦਲ ਮੈਦਾਨ ਛੱਡ ਕੇ ਭਗੌੜਾ ਹੈ ਗਿਆ ਹੈ।

ਆਮ ਆਦਮੀ ਪਾਰਟੀ ਦੇ ਐਮਪੀ ਮਲਵਿੰਦਰ ਸਿੰਘ ਕੰਗ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਚੋਣ ਮੈਦਾਨ ਛੱਡ ਕੇ ਭੱਜ ਗਿਆ ਹੈ। ਕੰਗ ਨੇ ਕਿਹਾ ਕਿ ਅਕਾਲੀ ਦਲ ਨੇ ਜਥੇਦਾਰ ਨੂੰ ਢਾਲ ਬਣਾ ਕੇ ਮੈਦਾਨ ਛੱਡਿਆ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਹੁਣ ਸਿਰਫ਼ ਅਕਾਲੀ ਦਲ ਬਾਦਲ ਬਣ ਚੁੱਕਾ ਹੈ। ਕੰਗ ਨੇ ਕਿਹਾ ਕਿ ਅਕਾਲੀ ਦਲ ਨੂੰ ਸਿਰਫ਼ ਪਰਿਵਾਰ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਲੋੜ ਪੈਣ ਤੇ ਦੇਸ਼ ਅਤੇ ਪੰਜਾਬ ਲਈ ਕੁਰਬਾਨੀਆਂ ਦੇਣ ਵਾਲੀ ਅਕਾਲੀ ਦਲ ਜਦੋਂ ਤੋਂ ਇੱਕ ਪਰਿਵਾਰ ਦੇ ਹੱਥ ਵਿੱਚ ਆਈ ਹੈ ਉਦੋਂ ਤੋਂ ਹੀ ਅਕਾਲੀ ਦਲ ਖਤਮ ਹੋ ਕੇ ਅਕਾਲੀ ਦਲ ਬਾਦਲ ਹੋ ਗਈ।

ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਪੰਥ ਦੇ ਦੋਸ਼ੀਆਂ ਦਾ ਸਾਥ ਦਿੱਤਾ ਅਤੇ ਪੰਥ ਦਾ ਘਾਣ ਕੀਤਾ ਹੈ। ਕਿਉਂਕਿ ਪਰਿਵਾਰ ਤੋਂ ਅੱਗੇ ਇਨ੍ਹਾਂ ਨੂੰ ਕੁਝ ਹੋਰ ਦਿਖਿਆ ਹੀ ਨਹੀਂ। ਜਿਸ ਦੇ ਨਤੀਜੇ ਵਜੋਂ ਅੱਜ ਅਕਾਲੀ ਦਲ ਨੂੰ 4 ਉਮੀਦਵਾਰ ਨਹੀਂ ਲੱਭ ਰਹੇ।

ਰਾਜਾ ਵੜਿੰਗ ਦੇ ਜਥੇਦਾਰ ਸਹਿਬਾਨ ਬਾਰੇ ਦਿੱਤੇ ਗਏ ਬਿਆਨ ’ਤੇ ਕੰਗ ਨੇ ਕਿਹਾ ਕਿ ਕਾਂਗਰਸ ਨੇ ਸਿੱਖਾਂ ਦਾ ਘਾਣ ਕੀਤਾ ਸੀ ਅਤੇ ਅੱਜ ਕਾਂਗਰਸ ਦੇ ਪ੍ਰਧਾਨ ਜਥੇਦਾਰ ਸਾਹਿਬਾਨ ਖ਼ਿਲਾਫ਼ ਬੋਲ ਰਹੇ ਹਨ। ਕਾਂਗਰਸ ਨੂੰ ਵਰਜਦਿਆਂ ਕੰਗ ਨੇ ਕਿਹਾ ਕਿ ਕਾਂਗਰਸ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭਾਜਪਾ ਨਾਲ ਜੋੜਨ ਦਾ ਹਿੰਮਤ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਪੰਥ ਅਤੇ ਪੰਜਾਬ ਕਦੇ ਵੀ ਕਾਂਗਰਸ ਨੂੰ ਮੁਆਫ਼ ਨਹੀਂ ਕਰੇਗਾ।

 

 

Exit mobile version