The Khalas Tv Blog Punjab ਨਾਮਜ਼ਦਗੀਆਂ ਦੇ ਆਖ਼ਰੀ ਦਿਨ ਗੁੰਡਾਗਰਦੀ ਦੀਆਂ ਹੱਦਾਂ ਪਾਰ! ਕਤਾਰਾਂ ’ਚ ਖੜੇ ਕੀਤੇ ‘ਡੰਮੀ ਉਮੀਦਵਾਰ!’ ਚੀਮਾ ਵੱਲੋਂ ਸਬੂਤ ਜਾਰੀ
Punjab

ਨਾਮਜ਼ਦਗੀਆਂ ਦੇ ਆਖ਼ਰੀ ਦਿਨ ਗੁੰਡਾਗਰਦੀ ਦੀਆਂ ਹੱਦਾਂ ਪਾਰ! ਕਤਾਰਾਂ ’ਚ ਖੜੇ ਕੀਤੇ ‘ਡੰਮੀ ਉਮੀਦਵਾਰ!’ ਚੀਮਾ ਵੱਲੋਂ ਸਬੂਤ ਜਾਰੀ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ ਅਤੇ ਅੱਜ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਸੂਬੇ ਭਰ ਤੋਂ ਹੰਗਾਮੇ ਦੀਆਂ ਖ਼ਬਰਾਂ ਆ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨਾਮਜ਼ਦਗੀਆਂ ਭਰਨ ਦੌਰਾਨ ਹੋ ਰਹੀਆਂ ਘਟਨਾਵਾਂ ਸਬੰਧੀ ਲਗਾਤਾਰ ਆਪਣੇ ਸੋਸ਼ਲ ਮੀਡੀਆ ’ਤੇ ਵੀਡੀਓਜ਼ ਜਾਰੀ ਕਰ ਰਹੇ ਹਨ। ਅਜਿਹੀ ਇੱਕ ਵੀਡੀਓ ਜਾਰੀ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨਾਮਜ਼ਦਗੀਆਂ ਵਿੱਚ ਦੇਰੀ ਕਰਨ ਵਾਸਤੇ ‘ਡੰਮੀ ਉਮੀਦਵਾਰ’ ਖੜੇ ਕਰਵਾ ਰਹੀ ਹੈ ਜਿਸ ਨਾਲ ਕਿ ਜਾਇਜ਼ ਉਮੀਦਵਾਰਾਂ ਦੀ ਵਾਰੀ ਨਾ ਆ ਸਕੇ ਤੇ ਉਹ ਕਾਗਜ਼ ਦਾਖ਼ਲ ਕਰਨੋਂ ਖੂੰਝ ਜਾਣ।

ਚੀਮਾ ਨੇ ‘ਆਰਪ’ ’ਤੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਦੀ ਹਾਜ਼ਰੀ ਵਿੱਚ ਉਸਦੇ ਵਰਕਰਾਂ ਤੇ ਉਮੀਦਵਾਰਾਂ ਵੱਲੋਂ ਗੁੰਡਾਦਰਦੀ ਕੀਤੀ ਜਾ ਰਹੀ ਹੈ ਅਤੇ ਯੋਗ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਦਾਖ਼ਲ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਇਸ ਦੇ ਖ਼ਿਲਾਫ਼ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਦਖ਼ਲ ਦੇ ਕੇ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਅੱਜ ਸਵੇਰ ਤੋਂ ਹੀ ਉਹ ਸੂਬੇ ਵਿੱਚ ਕਈ ਥਾਵਾਂ ਤੋਂ ਵਾਪਰੀਆਂ ਘਟਨਾਵਾਂ ਦਾ ਹਵਾਲਾ ਦੇ ਚੁੱਕੇ ਹਨ।

ਚੀਮਾ ਨੇ ਆਪਣੀ ਇੱਕ ਪੋਸਟ ਵਿੱਚ ਲਿਖਿਆ, “ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਭਰਨ ਤੋਂ ਡਰਾਉਣ ਲਈ ਜਲਾਲਾਬਾਦ ਹਲਕੇ ਵਿੱਚ ਸੱਤਾਧਾਰੀ ‘ਆਪ’ ਵੱਲੋਂ ਡੰਮੀ ਉਮੀਦਵਾਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇੱਕ ਪੱਤਰਕਾਰ ਨੇ ਇੱਕ ਅਜਿਹੇ ਡੰਮੀ ਉਮੀਦਵਾਰ ਦਾ ਪਰਦਾਫਾਸ਼ ਕੀਤਾ ਜੋ ਸਿਰਫ਼ ਇੱਕ ਖ਼ਾਲੀ ਨਾਮਜ਼ਦਗੀ ਫਾਈਲ ਲੈ ਕੇ ਗਿਆ ਸੀ ਅਤੇ ਦੂਜੇ ਅਸਲੀ ਉਮੀਦਵਾਰਾਂ ਨੂੰ ਦੇਰੀ ਕਰਨ ਲਈ ਕਤਾਰ ਵਿੱਚ ਖੜ੍ਹਾ ਸੀ।”

ਅਜਿਹੀ ਇੱਕ ਹੋਰ ਵੀਡੀਓ ਪੋਸਟ ਕਰਦਿਆਂ ਉਨ੍ਹਾਂ ਲਿਖਿਆ, “ਜ਼ਰਾ ‘ਗੁੰਡਾ ਗਰਦੀ’ ਦਾ ਪੱਧਰ ਵੇਖੋ। ਗੁੰਡਿਆਂ ਨੇ 5-6 ਰਾਊਂਡ ਫਾਇਰ ਕੀਤੇ ਅਤੇ ਫਿਰ ਨਾਮਜ਼ਦਗੀ ਪੱਤਰ ਪਾੜ ਦਿੱਤੇ। ਕਿੱਥੇ ਹੈ ਪ੍ਰਸ਼ਾਸਨ? SEC ਨੂੰ ਤੁਰੰਤ ਸਥਿਤੀ ਨੂੰ ਕਾਬੂ ਕਰਨਾ ਚਾਹੀਦਾ ਹੈ।”

ਚੀਮਾ ਨੇ ਮੋਗਾ ਵਿੱਚ ਵਾਪਰੀ ਇੱਕ ਘਟਨਾ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਲਿਖਿਆ, “ਮੋਗਾ ਦੇ ਪਿੰਡ ਲੰਡੇ ਕੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਦਾ ਇੱਕ ਹੋਰ ਸਬੂਤ। ਸੱਤਾਧਾਰੀ ਪਾਰਟੀ ਦੇ ਗੁੰਡਿਆਂ ਵੱਲੋਂ ਪਾੜੇ ਗਏ ਵਿਰੋਧੀ ਉਮੀਦਵਾਰਾਂ ਦੇ ਸਾਰੇ ਨਾਮਜ਼ਦਗੀ ਪੱਤਰ।”

ਸਬੰਧਿਤ ਖ਼ਬਰਾਂ-

ਅੱਜ ਨਾਮਜ਼ਦਗੀਆਂ ਦਾ ਆਖ਼ਰੀ ਦਿਨ, ਨਾਮਜ਼ਦਗੀ ਕੇਂਦਰ ਦੇ ਬਾਹਰ ਲੱਗੀਆਂ ਲੰਮੀਆਂ ਲਾਈਨਾਂ, ਮੋਗਾ ‘ਚ ਫਾਇਰਿੰਗ

ਪੁਲਿਸ ਦੀ ਮੌਜੂਦਗੀ ‘ਚ ਮਹਿਲਾ ਤੋਂ ਖੋਹੇ ਨਾਮਜ਼ਦਗੀ ਪੱਤਰ, Video ਵਾਇਰਲ

ਨਾਮਜ਼ਦਗੀ ਦੌਰਾਨ ਹੋਈਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਨੇ ਘੇਰੀ ਮਾਨ ਸਰਕਾਰ

Exit mobile version