ਖਾਲਸ ਬਿਊਰੋ:ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਹੈ। ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ ਸੀਬੀਆਈ ਦੀ ਟੀਮ ਬਾਰੇ ਉਹਨਾਂ ਖ਼ੁਦ ਹੀ ਟਵੀਟ ਕਰਕੇ ਜਾਣਕਾਰੀ ਦਿੱਤੀ। ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ ਕਿ ਉਹ ਸੀਬੀਆਈ ਦਾ ਸਵਾਗਤ ਕਰਦੇ ਹਨ। ਉਹਨਾਂ ਦੀ ਸਰਕਾਰ ਕੱਟੜ ਇਮਾਨਦਾਰ ਹੈ ਅਤੇ ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੀ ਹੈ।
सीबीआई आई है. उनका स्वागत है. हम कट्टर ईमानदार हैं . लाखों बच्चों का भविष्य बना रहे हैं.
बहुत ही दुर्भाग्यपूर्ण है कि हमारे देश में जो अच्छा काम करता है उसे इसी तरह परेशान किया जाता है. इसीलिए हमारा देश अभी तक नम्बर-1 नहीं बन पाया.
— Manish Sisodia (@msisodia) August 19, 2022
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਕਾਰਵਾਈ ਮਗਰੋਂ ਕੇਂਦਰ ਸਰਕਾਰ ਨੂੰ ਘੇਰਿਆ। ਮਾਨ ਨੇ ਆਪਣੇ ਟਵੀਟ ਵਿੱਚ ਲਿਖਿਆ, “ਮਨੀਸ਼ ਸਿਸੋਦੀਆ ਆਜ਼ਾਦ ਭਾਰਤ ਦੇ ਸਰਵੋਤਮ ਸਿੱਖਿਆ ਮੰਤਰੀ ਹਨ। ਅੱਜ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ NYT ਨੇ ਪਹਿਲੇ ਪੰਨੇ ‘ਤੇ ਉਹਨਾਂ ਦੀ ਫੋਟੋ ਛਾਪੀ ਹੈ ਅਤੇ ਅੱਜ ਹੀ ਮੋਦੀ ਜੀ ਨੇ ਉਹਨਾਂ ਦੇ ਘਰ ਸੀ.ਬੀ.ਆਈ ਭੇਜੀ ਹੈ। ਇਸ ਤਰ੍ਹਾਂ ਭਾਰਤ ਕਿਵੇਂ ਤਰੱਕੀ ਕਰੇਗਾ?
मनीष सिसोदिया आज़ाद भारत के सबसे बेहतरीन शिक्षा मंत्री हैं। आज US के सबसे बड़े अख़बार NYT ने फ़्रंट पेज पर उनकी फ़ोटो छापी। और आज ही मोदी जी ने उनके घर CBI भेज दी। ऐसे भारत कैसे आगे बढ़ेगा?
— Bhagwant Mann (@BhagwantMann) August 19, 2022
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਦਾ ਬਚਾਅ ਕਰਦੇ ਹੋਏ ਲਿਖਿਆ ਹੈ ਕਿ ਪੂਰੀ ਦੁਨੀਆਂ ਦਿੱਲੀ ਦੇ ਸਿੱਖਿਆ ਅਤੇ ਸਿਹਤ ਮਾਡਲ ਦੀ ਚਰਚਾ ਕਰ ਰਹੀ ਹੈ ਜਿਸ ਨੂੰ ਕੇਂਦਰ ਸਰਕਾਰ ਰੋਕਣਾ ਚਾਹੁੰਦੀ ਹੈ। ਕੇਜਰੀਵਾਲ ਨੇ ਟਵੀਟ ਕੀਤਾ, “ਜਿਸ ਦਿਨ ਦਿੱਲੀ ਦੇ ਸਿੱਖਿਆ ਮਾਡਲ ਦੀ ਤਾਰੀਫ ਹੋਈ ਅਤੇ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ NYT ਦੇ ਪਹਿਲੇ ਪੰਨੇ ‘ਤੇ ਮਨੀਸ਼ ਸਿਸੋਦੀਆ ਦੀ ਤਸਵੀਰ ਛਾਪੀ, ਉਸੇ ਦਿਨ ਕੇਂਦਰ ਨੇ CBI ਨੂੰ ਮਨੀਸ਼ ਦੇ ਘਰ ਭੇਜਿਆ। CBI ਦਾ ਸੁਆਗਤ ਹੈ। ਪੂਰਾ ਸਹਿਯੋਗ ਕਰੇਗਾ। ਪਹਿਲਾਂ ਵੀ ਕਈ ਛਾਪੇ ਮਾਰੇ ਗਏ ਹਨ ਅਤੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਹੁਣ ਵੀ ਕੁਝ ਨਹੀਂ ਨਿਕਲੇਗਾ।”
जिस दिन अमेरिका के सबसे बड़े अख़बार NYT के फ़्रंट पेज पर दिल्ली शिक्षा मॉडल की तारीफ़ और मनीष सिसोदिया की तस्वीर छपी, उसी दिन मनीष के घर केंद्र ने CBI भेजी
CBI का स्वागत है। पूरा cooperate करेंगे। पहले भी कई जाँच/रेड हुईं। कुछ नहीं निकला। अब भी कुछ नहीं निकलेगा https://t.co/oQXitimbYZ
— Arvind Kejriwal (@ArvindKejriwal) August 19, 2022
ਕੇਜਰੀਵਾਲ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਵੀ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਹੀ ਨਾਜਾਣੇ ਕਿੰਨੀ ਵਾਰ ਸਿਸੋਦੀਆ ਉੱਤੇ ਇਹ ਰੇਡ ਕਰ ਚੁੱਕੇ ਹਨ ਪਰ ਕੁਝ ਨਹੀਂ ਮਿਲਿਆ। ਅੜਚਣਾਂ ਤਾਂ ਬਹੁਤ ਆਉਣਗੀਆਂ ਪਰ ਕੰਮ ਨਹੀਂ ਰੁਕੇਗਾ। ਇਸਦੇ ਨਾਲ ਹੀ ਕੇਜਰੀਵਾਲ ਨੇ ਭਾਰਤ ਨੂੰ ਦੁਨੀਆ ਦਾ ਨੰਬਰ 1 ਦੇਸ਼ ਬਣਾਉਣ ਦੇ ਮਿਸ਼ਨ ਲਈ ਮਿਸਡ ਕਾਲ ਨੰਬਰ 9510001000 ਜਾਰੀ ਕੀਤਾ। ਕੇਜਰੀਵਾਲ ਨੇ ਕਿਹਾ ਕਿ ਜੋ ਲੋਕ ਇਸ ਮਿਸ਼ਨ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ, ਜੋ ਭਾਰਤ ਨੂੰ ਦੁਨੀਆ ਵਿਚ ਨੰਬਰ 1 ਦੇਸ਼, ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਦੇ ਰੂਪ ਵਿਚ ਦੇਖਣਾ ਚਾਹੁੰਦੇ ਹਨ, ਉਹ ਇਸ ਨੰਬਰ ਨਾਲ ਜੁੜਣ।
ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਦਿੱਲੀ ਅਤੇ ਪੰਜਾਬ ਵਿਚ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਪ੍ਰਤੀ ਲੋਕਾਂ ਦਾ ਪਿਆਰ ਦੇਸ਼ ਭਰ ਵਿਚ ਫੈਲ ਰਿਹਾ ਹੈ। ਲੋਕ ਉਨ੍ਹਾਂ ਦੇ ਭਾਰਤ ਨੂੰ ਨੰਬਰ 1 ਰਾਸ਼ਟਰ ਬਣਾਉਣ ਦੇ ਮਿਸ਼ਨ ਨਾਲ ਜੁੜ ਰਹੇ ਹਨ। ਇਸ ਲਈ ਮੋਦੀ ਨੂੰ ਰਾਤ ਭਰ ਇਕ ਹੀ ਚਿੰਤਾ ਰਹਿੰਦੀ ਹੈ ਕਿ ਕਿਸ ਤਰ੍ਹਾਂ ਕੇਜਰੀਵਲ ਨੂੰ ਰੋਕਿਆ ਜਾਏ? ਪਰ ਹੁਣ ਸੀਐੱਮ ਕੇਜਰੀਵਾਲ ਰੁਕਣ ਵਾਲੇ ਨਹੀਂ ਹਨ।
ਸੰਜੇ ਸਿੰਘ ਨੇ ਕਿਹਾ ਕਿ ਕੇਂਦਰ ਨੇ ਪਹਿਲਾਂ ਸਾਡੇ ਸਿਹਤ ਮੰਤਰੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਅਤੇ ਹੁਣ ਸਿੱਖਿਆ ਮੰਤਰੀ ਨੂੰ ਜੇਲ੍ਹ ਵਿੱਚ ਡੱਕਣ ਦੀ ਤਿਆਰੀ ਕਰ ਰਹੇ ਹਨ। ਸੰਜੇ ਸਿੰਘ ਨੇ ਵੀ ਨਿਊਯਾਰਕ ਟਾਈਮਜ਼ ਵਿੱਚ ਛਪੀ ਮਨੀਸ਼ ਸਿਸੋਦੀਆ ਦੀ ਖ਼ਬਰ ਦੀ ਸ਼ਲਾਘਾ ਕੀਤੀ। ਨਾਲ ਹੀ ਕਿਹਾ ਕਿ ਮਨੀਸ਼ ਸਿਸੋਦੀਆ ਦੀ ਫੋਟੋ ਨਿਊਯਾਰਕ ਟਾਈਮਜ਼ ਵਿੱਚ ਛਪਣ ਤੋਂ ਬਾਅਦ ਹੀ ਮੋਦੀ ਨੇ ਉਨ੍ਹਾਂ ਦੇ ਘਰ ਅਗਲੇ ਹੀ ਦਿਨ ਰੇਡ ਪਵਾ ਦਿੱਤੀ। ਮਸਲਾ ਸ਼ਰਾਬ ਨੀਤੀ ਦਾ ਨਹੀਂ ਹੈ ਬਲਕਿ ਕੇਜਰੀਵਾਲ ਨੂੰ ਰੋਕਣ ਦਾ ਹੈ। ਜੇ ਸ਼ਰਾਬ ਨੀਤੀ ਦਾ ਮਸਲਾ ਹੁੰਦਾ ਹੈ ਤਾਂ ਸਭ ਤੋ ਪਹਿਲਾਂ ਜਾਂਚ ਗੁਜਰਾਤ ਵਿੱਚ ਨਕਲੀ ਸ਼ਰਾਬ ਬਣਾ ਰਹੇ ਭਾਜਪਾਈਆਂ ਖਿਲਾਫ਼ ਹੋਣੀ ਚਾਹੀਦੀ ਸੀ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਦੇਸ਼ ਭਰ ਵਿਚ ਹੁਣ ਸਿਰਫ ਮੋਦੀ ਬਨਾਮ ਕੇਜਰੀਵਾਲ ਦੀ ਚਰਚਾ ਚੱਲ ਰਹੀ ਹੈ। ਦੇਸ਼ ਭਰ ਵਿਚ ਕੇਜਰੀਵਾਲ ਦੇ ਮਾਡਲ ਦੀ ਚਰਚਾ ਹੈ। ਅਰਵਿੰਦ ਕੇਜਰੀਵਾਲ ਦੀ ਜਨਤਾ ਵਿਚ ਵੱਧ ਰਹੀ ਲੋਕਪ੍ਰਿਯਤਾ ਨੂੰ ਦੇਖ ਕੇ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਡਰ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਵਰਗੀਆਂ ਏਜੰਸੀਆਂ ਨੂੰ ਸਾਡੇ ਲੋਕਾਂ ਅਤੇ ਨੇਤਾਵਾਂ ‘ ਤੇ ਉਤਾਰਿਆ ਜਾ ਰਿਹਾ ਹੈ। ਇਨ੍ਹਾਂ ਦਾ ਸਿਰਫ ਇਕ ਹੀ ਟੀਚਾ ਹੈ ਕੇਜਰੀਵਾਲ ਨੂੰ ਖਤਮ ਕਰੋ।
आज के New York Times में केजरीवाल सरकार की शिक्षा क्रांति की खूब वाहवाही हुई है. उसी सुबह उस शिक्षा क्रांति के नायक मनीष सिसोदिया के घर भाजपा की CBI ने रेड कर दी.
इन्होंने 8 साल में खूब रेड करवाई, लेकिन कुछ मिला नहीं. आगे भी करवाते रहिए- हम जांच में पूरा सहयोग करेंगे.— Raghav Chadha (@raghav_chadha) August 19, 2022
ਰਾਘਵ ਚੱਢਾ ਨੇ ਮਨੀਸ਼ ਸਿਸੋਦੀਆ ਦੀ ਨਿਊਯਾਰਕ ਟਾਈਮਜ਼ ਵਿੱਚ ਛਪੀ ਤਸਵੀਰ ਦੀ ਤਾਰੀਫ ਕਰਦਿਆਂ ਕਿਹਾ ਕਿ ਅਗਲੇ ਦਿਨ ਹੀ ਸਿਸੋਦੀਆ ਦੇ ਘਰ ਸੀਬੀਆਈ ਰੇਡ ਮਾਰ ਦਿੰਦੀ ਹੈ। ਕੇਜਰੀਵਾਲ ਦੇ ਮਾਡਲ ਆਫ ਗਵਰਨਿੰਗ ਵਿੱਚ ਦੋ ਗੱਲਾਂ ਸਿੱਖਿਆ ਅਤੇ ਸਿਹਤ ਖ਼ਾਸ ਮਹੱਤਵ ਰੱਖਦੀਆਂ ਹਨ। ਇਨ੍ਹਾਂ ਦੋ ਮਾਡਲਾਂ ਨੂੰ ਰੋਕਣ ਦੇ ਲਈ ਸਾਡੇ ਸਿਹਤ ਮੰਤਰੀ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਸਿਸੋਦੀਆ ਉੱਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੇ ਹਨ। ਸ਼ੋਰ ਮਚਾਇਆ ਜਾ ਰਿਹਾ ਹੈ ਕਿ ਇਹ ਰੇਡ ਸ਼ਰਾਬ ਨੀਤੀ ਤਹਿਤ ਮਾਰੀ ਜਾ ਰਹੀ ਹੈ ਪਰ ਸ਼ਰਾਬ ਨੀਤੀ ਮੁੱਦੇ ਵਿੱਚ ਸੀਬੀਆਈ ਨੂੰ ਗੁਜਰਾਤ ਜਾਣਾ ਚਾਹੀਦਾ ਸੀ ਪਰ ਸੀਬੀਆਈ ਗੁਜਰਾਤ ਨਹੀਂ ਗਈ। ਇਸ ਲਈ ਇਹ ਰੇਡ ਸੀਬੀਆਈ ਦੀ ਨਹੀਂ ਬਲਕਿ ਭਾਜਪਾ ਦੀ ਹੈ।
ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੇ ਛਾਪੇ ਨੂੰ ਲੈ ਕੇ ਕਿਹਾ ਕਿ ਮਨੀਸ਼ ਸਿਸੋਦੀਆ ਬੇਹਤਰੀਨ ਸਿੱਖਿਆ ਮੰਤਰੀ ਹਨ। ਅੱਜ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ ਨਿਊਯਾਰਕ ਟਾਈਮਜ਼ ਨੇ ਫਰੰਟ ਪੇਜ ‘ਤੇ ਉਨ੍ਹਾਂ ਦੀ ਫੋਟੋ ਛਾਪੀ ਹੈ ਅਤੇ ਅੱਜ ਹੀ ਮੋਦੀ ਨੇ ਉਨ੍ਹਾਂ ਦੇ ਘਰ ਸੀਬੀਆਈ ਭੇਜ ਦਿਤੀ। ਕੀ ਇਸ ਨਾਲ ਦੇਸ਼ ਅੱਗੇ ਵੱਧ ਸਕੇਗਾ ?
मनीष सिसोदिया आज़ाद भारत के सबसे बेहतरीन शिक्षा मंत्री हैं। आज US के सबसे बड़े अख़बार NYT ने फ़्रंट पेज पर उनकी फ़ोटो छापी। और आज ही मोदी जी ने उनके घर CBI भेज दी। ऐसे भारत कैसे आगे बढ़ेगा?@PunjabGovtIndia @BhagwantMann @AAPPunjab @ArvindKejriwal
— Chetan Singh Jouramajra (@jouramajra) August 19, 2022
ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਸੀਬੀਆਈ ਛਾਪੇ ਬਾਰੇ ਕਿਹਾ ਕਿ ਦੁਨੀਆ ਦੇ ਇਕ ਨੰਬਰ ਅਖਬਾਰ ਨੇ ਦਿੱਲੀ ਦੇ ਸਿੱਖਿਆ ਮਾਡਲ ਨੂੰ ਮਾਨਤਾ ਦਿੱਤੀ ਹੈ ਅਤੇ ਅਖਬਾਰ ਨੇ ਮਨੀਸ਼ ਸਿਸੋਦੀਆ ਦੇ ਸਿੱਖਿਆ ਸੁਧਾਰਾਂ ਦੀ ਸ਼ਲਾਘਾ ਕੀਤੀ ਹੈ, ਜਿਸ ਕਰਕੇ ਸਿਸੋਦੀਆ ਦੇ ਘਰ ਸੀਬੀਆਈ ਪਹੁੰਚੀ ਹੈ ਅਤੇ ਭਾਜਪਾ ਨਹੀਂ ਚਾਹੁੰਦੀ ਕਿ ਸਿੱਖਿਆ ਵਿਚ ਸੁਧਾਰ ਹੋਵੇ।
The Day No. 1 Newspaper of No. 1 country in the world recognises Delhi Govt.’s Education Model & @msisodia ji as best education minister ever.
Same Morning CBI is sent to Manish ji’ house by Shameless BJP.
It proves BJP doesn’t want India to have perfect Govt. Schools. pic.twitter.com/TrjDOTk2Re
— Harjot Singh Bains (@harjotbains) August 19, 2022
ਰਾਜ ਸਭਾ ਮੈਂਬਰ ਡਾ.ਸੰਦੀਪ ਪਾਠਕ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਿੱਖਿਆ ਕ੍ਰਾਂਤੀ ਦਿੱਲੀ ਤੋਂ ਸ਼ੁਰੂ ਹੋ ਕੇ ਰਾਸ਼ਟਰੀ ਪੱਧਰ ਦੀ ਹੋ ਗਈ ਹੈ। ਕੇਜਰੀਵਾਲ ਦੇ ਸਿੱਖਿਆ ਮਾਡਲ ਤੋਂ ਹਰ ਭਾਰਤੀ ਮਾਣ ਮਹਿਸੂਸ ਕਰ ਰਿਹਾ ਹੈ। ਮਨੀਸ਼ ਸਿਸੋਦੀਆ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਬੇਹਤਰੀਨ ਸਿੱਖਿਆ ਮੰਤਰੀ ਰਿਹਾ ਹੈ।
ਵਿਰੋਧੀਆਂ ਵੱਲੋਂ ਆਪ ਸਰਕਾਰ ਉੱਤੇ ਨਿਸ਼ਾਨੇ ਵੀ ਕਸੇ ਜਾ ਰਹੇ ਹਨ। ਭਾਜਪਾ ਨੇ ਕਿਹਾ ਹੈ ਕਿ ਕੇਜਰੀਵਾਲ ਸਰਕਾਰ ਦੇ ਆਗੂਆਂ ਦਾ ਅਸਲੀ ਚਿਹਰਾ ਸਹਾਮਣੇ ਆ ਗਿਆ ਹੈ, ਜਦਕਿ ਸਿਸੋਦੀਆ ਨੇ ਸਾਰੇ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੱਤਾ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, “ਭ੍ਰਿਸ਼ਟਾਚਰੀ ਜਿੰਨਾ ਮਰਜ਼ੀ ਇਮਾਨਦਾਰੀ ਦਾ ਚੋਲਾ ਪਾ ਲਵੇ, ਉਹ ਭ੍ਰਿਸ਼ਟ ਹੀ ਰਹਿੰਦਾ ਹੈ। ਜਿਸ ਦਿਨ ਸੀਬੀਆਈ ਨੂੰ ਜਾਂਚ ਦਿੱਤੀ ਗਈ ਸੀ, ਉਸੇ ਦਿਨ ਸ਼ਰਾਬ ਨੀਤੀ ਵਾਪਸ ਲੈ ਲਈ ਗਈ ਸੀ। ਜੇਕਰ ਸ਼ਰਾਬ ਨੀਤੀ ਵਿੱਚ ਕੋਈ ਘਪਲਾ ਨਹੀਂ ਸੀ ਤਾਂ ਇਸ ਨੂੰ ਵਾਪਸ ਕਿਉਂ ਲਿਆ ਗਿਆ? ਇਹ ਸਿੱਖਿਆ ਬਾਰੇ ਨਹੀਂ, ਸ਼ਰਾਬ ਬਾਰੇ ਹੈ। ਜਨਤਾ ਨੂੰ ਮੂਰਖ ਨਾ ਸਮਝੋ।”
ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਵਿਅਕਤੀ ਉੱਪਰ ED ਜਾਂ CBI ਦੀਆਂ ਰੇਡਾਂ ਦੀ ਖੁਸ਼ੀ ਨਹੀਂ ਮਨਾਈ ਪਰ ਮੈਨੂੰ ED ਮੂਹਰੇ ਫਸਾਉਣ ਵਿੱਚ AAP ਦੇ ਆਗੂਆਂ ਨੇ ਕੋਈ ਕਸਰ ਨਹੀਂ ਛੱਡੀ ਸੀ। ਕਹਿੰਦੇ ਨੇ ਜੋ ਕਿਸੇ ਹੋਰ ਲਈ ਖੂਹ ਪੁੱਟਦਾ ਹੈ ਉਹ ਆਪ ਹੀ ਉਹਦੇ ਵਿੱਚ ਡਿੱਗਦਾ ਹੈ।
ਖਹਿਰਾ ਨੇ ਕਿਹਾ ਕਿ ਆਪ ਵਾਸਤੇ ਮੈਂ ਆਪਣੀ ਸਾਰੀ ਜ਼ਿੰਦਗੀ ਦਾਅ ਉੱਤੇ ਲਾਈ ਸੀ ਪਰ ਇਨ੍ਹਾਂ ਨੇ ਮੈਨੂੰ ਫਸਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ। ਪਰ ਪਰਮਾਤਮਾ ਨੇ ਮੈਨੂੰ ਬਚਾ ਲਿਆ ਸੀ। ਖਹਿਰਾ ਨੇ ਕਿਹਾ ਕਿ ਆਪ ਪਾਰਟੀ ਦਾ ਫੰਡਾ ਤੁਹਾਨੂੰ ਵਰਤ ਕੇ ਬਰਬਾਦ ਕਰਨ ਦਾ ਹੈ।
ਸਿਸੋਦੀਆ ਕਿਉਂ ਆਏ ਸੀਬੀਆਈ ਦੇ ਸ਼ਿਕੰਜੇ ਵਿੱਚ ?
ਇਹ ਛਾਪੇਮਾਰੀ ਦਿੱਲੀ ਦੀ ਨਵੀਂ ਆਬਕਾਰੀ ਨੀਤੀ ਵਿੱਚ ਕਥਿਤ ਗੜਬੜੀਆਂ ਦੇ ਸਬੰਧ ਵਿੱਚ ਦਰਜ ਹੋਏ ਇੱਕ ਕੇਸ ਨੂੰ ਲੈ ਕੇ ਹੋਈ ਹੈ। ਇਹ ਕੇਸ ਮਨੀਸ਼ ਸਿਸੋਦੀਆ ਅਤੇ ਕੁਝ ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਖਿਲਾਫ਼ ਦਰਜ ਹੋਇਆ ਸੀ। ਹਾਲਾਂਕਿ ਦਿੱਲੀ ਸਰਕਾਰ ਵੱਲੋਂ ਆਪਣੀ ਨਵੀਂ ਆਬਕਾਰੀ ਨੀਤੀ ਵਾਪਿਸ ਲੈ ਲਈ ਗਈ ਸੀ।
ਹੁਣ 1 ਅਗਸਤ ਤੋਂ ਦਿੱਲੀ ਵਿੱਚ ਸ਼ਰਾਬ ਸਰਕਾਰੀ ਦੁਕਾਨਾਂ ਰਾਹੀਂ ਹੀ ਵਿਕ ਰਹੀ ਹੈ। ਇਸ ਸਾਲ ਜੁਲਾਈ ਵਿੱਚ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਵੱਲੋਂ ਕੀਤੀ ਗਈ ਸੀਬੀਆਈ ਜਾਂਚ ਦੀ ਸਿਫਾਰਸ਼ ਪਿਛੇ 2021-22 ਦੀ ਆਬਕਾਰੀ ਨੀਤੀ ਵਿੱਚ ਨਿਯਮਾਂ ਦੀ ਉਲੰਘਣਾ ਅਤੇ ਕਈ ਖਾਮੀਆਂ ਦਾ ਹੋਣਾ ਦੱਸਿਆ ਜਾ ਰਿਹਾ ਸੀ। ਇਹ ਛਾਪੇਮਰੀ ਸਿਫਾਰਿਸ਼ ਤੋਂ ਕਰੀਬ ਇੱਕ ਮਹੀਨੇ ਬਾਅਦ ਹੋਈ ਹੈ।
ਇਸ ਕੇਸ ਵਿੱਚ ਸਿਸੋਦੀਆ ਉਪਰ ਕਈ ਸ਼ਰਾਬ ਦੇ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਦਾ ਇਲਜ਼ਾਮ ਸੀ। ਇਲਜ਼ਾਮ ਹੈ ਕਿ ਸਿਸੋਦੀਆ ਨੇ ਉਪ ਰਾਜਪਾਲ ਦੀ ਪ੍ਰਵਾਨਗੀ ਬਿਨਾਂ ਆਬਕਾਰੀ ਨੀਤੀ ਵਿੱਚ ਬਦਲਾਅ ਕੀਤਾ।
ਜੇਕਰ ਨੀਤੀ ਵਿੱਚ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਇਸ ਨੂੰ ਕੈਬਨਿਟ ਦੇ ਸਾਹਮਣੇ ਰੱਖਣਾ ਹੁੰਦਾ ਹੈ ਜਿਸ ਤੋਂ ਬਾਅਦ ਉਪ ਰਾਜਪਾਲ ਨੂੰ ਆਖਰੀ ਪ੍ਰਵਾਨਗੀ ਲਈ ਭੇਜਣਾ ਹੁੰਦਾ ਹੈ। ਕੈਬਨਿਟ ਅਤੇ ਉਪ ਰਾਜਪਾਲ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਬਦਲਾਅ ਦਿੱਲੀ ਆਬਕਾਰੀ ਨੀਤੀ 2010 ਅਤੇ ਵਪਾਰਕ ਨਿਯਮਾਂ ਦਾ ਲੈਣ-ਦੇਣ 1993 ਦੀ ਉਲੰਘਣਾ ਹੈ।
ਸੀਬੀਆਈ ਨੇ ਸੱਤ ਸੂਬਿਆਂ ਵਿੱਚ 21 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ। ਐੱਫਆਈਆਰ ਵਿੱਚ ਚਾਰ ਲੋਕਾਂ ਦਾ ਨਾਮ ਹੈ ਜਿਸ ਵਿੱਚ ਮਨੀਸ਼ ਸਿਸੋਦੀਆ ਦਾ ਨਾਮ ਵੀ ਹੈ। ਏਜੰਸੀ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਦਿੱਲੀ ਤਤਕਾਲੀ ਆਬਕਾਰੀ ਕਮਿਸ਼ਨਰ ਏ ਗੋਪੀ ਕ੍ਰਿਸ਼ਨਾ ਦੇ ਘਰ ਵੀ ਛਾਪਾ ਮਾਰਿਆ ਗਿਆ ਹੈ।