ਬਿਉਰੋ ਰਿਪੋਰਟ – ਗੁਰਦਾਸਪੁਰ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ BDPO ਅਤੇ ਡੀਸੀ ਦਫ਼ਤਰ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਚੁੱਲਾ ਟੈਕਸ ਪਰਚੀ ਦੇ ਦਸਤਾਵੇਜ਼ ਨਾ ਦੇਣ ਖ਼ਿਲਾਫ਼ ਗੁਰਦਾਸਪੁਰ ਤੋਂ ਐੱਮਪੀ ਸੁਖਜਿੰਦਰ ਸੰਘ ਰੰਧਾਵਾ ਦੇ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੀ ਆਪਣੇ ਵਰਕਰਾਂ ਨਾਲ BDPO ਦੇ ਦਫ਼ਤਰ ਵਿੱਚ ਪਹੁੰਚ ਗਏ। ਇਸ ਦੌਰਾਨ ਰੰਧਾਵਾ ਦੇ ਨਾਲ ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਅਤੇ ਬਰਿੰਦਰ ਪਾਲ ਸਿੰਘ ਪਾੜਾ ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵੀ ਡੀਸੀ ਦਫ਼ਤਰ ਪਹੁੰਚ ਗਏ।
ਸਾਰੇ ਆਗੂਆਂ ਨੂੰ ਡੀਸੀ ਦਫ਼ਤਰ ਤੋਂ ਬਾਹਰ ਜਾਣ ਦੇ ਨਿਰਦੇਸ਼ ਦਿੱਤੇ ਗਏ ਤਾਂ ਗੁੱਸੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਰਿੰਦਰ ਪਾਲ ਸਿੰਘ ਪਾੜਾ ਨੇ ਚੁਣੌਤੀ ਦਿੱਤੀ ਕਿ ਜਿਸ ਦੀਆਂ ਲੱਤਾਂ ਵਿੱਚ ਜਾਨ ਹੈ, ਉਨ੍ਹਾਂ ਨੂੰ ਬਾਹਰ ਕੱਢ ਕੇ ਵਿਖਾਉਣ। ਡੀਸੀ ਦੇ ਪਿਓ ਦਾ ਦਫਤਰ ਨਹੀਂ ਹੈ … ਵਿਧਾਇਕ ਬਰਿੰਦਰ ਪਾਲ ਸਿੰਘ ਪਾੜਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਤੁਸੀਂ ਜਿੰਨੇ ਮਰਜ਼ੀ ਸਾਡੇ ਖ਼ਿਲਾਫ਼ ਕੇਸ ਕਰ ਲਓ। ਫਿਰ ਰੰਧਾਵਾ ਨੇ ਡੀਸੀ ਨੂੰ ਭ੍ਰਿਸ਼ਟ ਤੱਕ ਦੱਸ ਦਿੱਤਾ।
ਇਸ ਤੋਂ ਬਾਅਦ ਐੱਪਮੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਲਜ਼ਾਮ ਲਗਾਇਆ ਕਿ ਅਸੀਂ 2 ਦਿਨ ਤੋਂ BDPO ਦਫ਼ਤਰ ਵਿੱਚ ਉਮੀਦਵਾਰਾਂ ਦੀ NOC ਲਈ ਚੱਕਰ ਕੱਟ ਰਹੇ ਹਾਂ, ਸਾਰੇ ਪੰਚਾਇਤ ਸਕੱਤਰ ਭੱਜ ਗਏ ਹਨ, ਅਸੀਂ ਬੀਤੇ ਦਿਨ ਡੀਸੀ ਸਾਬ੍ਹ ਨੂੰ ਸ਼ਿਕਾਇਤ ਕੀਤੀ ਸੀ; ਉਨ੍ਹਾਂ ਕਿਹਾ ਮੈਂ ADC ਨੂੰ ਕਹਿੰਦਾ ਹਾਂ, ਪਰ 24 ਘੰਟੇ ਬੀਤ ਜਾਣ ਦੇ ਬਾਵਜੂਦ ਸਾਡੇ ਉਮੀਦਵਾਰਾਂ ਨੂੰ NOC ਨਹੀਂ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਦਾ ਸਿਰਫ ਗੁਰਦਾਸਪੁਰ ਹਲਕੇ ਵਿੱਚ ਇੱਕ ਹੀ ਵਿਧਾਇਕ, ਆਮ ਆਦਮੀ ਪਾਰਟੀ ਬਦਲਾਅ ਦੇ ਦਮ ’ਤੇ ਪੰਚਾਇਤਾਂ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ।