ਆਮ ਆਦਮੀ ਪਾਰਟੀ ਨੇ 2022 ਵਿੱਚ ਆਪਣੀ ਸਰਕਾਰ ਆਉਣ ‘ਤੇ ਮੁਲਾਜ਼ਮਾਂ ਦੀ ਬੰਦ ਪੈਨਸ਼ਨ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਹੈ। ‘ਆਪ’ ਲੀਡਰ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰਕੇ ਮੁਲਾਜ਼ਮਾਂ ਦੇ ਨਾਲ ਧੱਕਾ ਕੀਤਾ ਸੀ। ਇਸ ਲਈ ਅਸੀਂ ਦਿੱਲੀ ਵਿੱਚ ਕੇਜਰੀਵਾਲ ਦੀ ਅਗਵਾਈ ਵਿੱਚ ਇਹ ਮਤਾ ਪਾਸ ਕਰ ਚੁੱਕੇ ਹਾਂ। ਪੰਜਾਬ ਵਿੱਚ ਅਸੀਂ ਇਹ ਸਕੀਮ ਲਾਗੂ ਕਰਾਂਗੇ। ਪੰਜਾਬ ਸਰਕਾਰ ਅੜੀਅਲਪਣ ਤੇ ਉਤਰੀ ਹੋਈ ਹੈ, ਮੁਲਾਜ਼ਮਾਂ ਦੀ ਗੱਲ ਨਹੀਂ ਸੁਣ ਰਹੀ। 2022 ਦੀਆਂ ਚੋਣਾਂ ਵਿੱਚ ਲੋਕ ਬਹੁਤ ਸਿਆਣਪ ਦੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਅਸੀਂ ਮੁਲਾਜ਼ਮਾਂ ਦੀ ਪੈਨਸ਼ਨ ਵਾਲਾ ਮੁੱਦਾ ਆਪਣੇ ਚੋਣ ਮੈਨੀਫੈਸਟੋ ਵਿੱਚ ਪਾਵਾਂਗੇ।
‘ਆਪ’ ਦਾ ਮੁਲਾਜ਼ਮਾਂ ਨੂੰ ਲਾਲਚ, ਕੈਪਟਨ ਸਰਕਾਰ ਦੀ ਕਮਜ਼ੋਰੀ ਨੂੰ ਬਣਾਇਆ ਹਥਿਆਰ
