The Khalas Tv Blog Punjab ਜਲੰਧਰ ‘ਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ!
Punjab

ਜਲੰਧਰ ‘ਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ!

ਬਿਉਰੋ ਰਿਪੋਰਟ – ਜਲੰਧਰ ਵਿਚ ਨਗਰ ਨਿਗਮ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ ਪਰ ਹੁਣ ਜਲੰਧਰ ਵਿਚ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਲਗਭਗ ਤੈਅ ਹੈ। ਅੱਜ ਕਾਂਗਰਸ ਦੇ ਇੱਕ, ਭਾਜਪਾ ਦੇ ਇੱਕ ਅਤੇ ‘ਆਪ’ ਵੱਲੋਂ ਟਿਕਟ ਨਾ ਮਿਲਣ ’ਤੇ ਆਜ਼ਾਦ ਚੋਣ ਲੜਨ ਵਾਲੇ ਲਖੋਤਰਾ ਨੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਹੁਣ ਆਮ ਆਦਮੀ ਪਾਰਟੀ ਕੋਲ 43 ਕੌਂਸਲਰ ਹਨ ਜੋ ਮੇਅਰ ਬਣਾਉਣ ਲਈ ਕਾਫੀ ਹੈ। ਬੀਤੀ ਦੇਰ ਰਾਤ ਇੱਕ ਕਾਂਗਰਸੀ ਅਤੇ ਇੱਕ ਆਜ਼ਾਦ ਕੌਂਸਲਰ ‘ਆਪ’ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਮੰਤਰੀ ਮਹਿੰਦਰ ਭਗਤ ਨੇ ਦੱਸਿਆ ਕਿ ਵਾਰਡ ਨੰਬਰ ਤੋਂ 47 ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਜਿੱਤਣ ਵਾਲੀ ਮਨਮੀਤ ਕੌਰ, ਵਾਰਡ ਨੰ: 63 ਤੋਂ ਭਾਜਪਾ ਦੇ ਉਮੀਦਵਾਰ ਸੁਲੇਖ ਅਤੇ ਵਾਰਡ ਨੰ: 46 ਤੋਂ ਆਜ਼ਾਦ ਚੋਣ ਜਿੱਤਣ ਵਾਲੇ ਤਰਸੇਮ ਲਖੋਤਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ – ਫਤਿਹਗੜ੍ਹ ਸਾਹਿਬ ‘ਚ 2 ਵਿਦੇਸ਼ੀ ਵਿਦਿਆਰਥੀਆਂ ਦੀ ਮੌਤ: ਓਵਰਸਪੀਡ ਕਾਰ ਨੇ ਬਾਈਕ ਨੂੰ ਮਾਰੀ ਟੱਕਰ

 

Exit mobile version