The Khalas Tv Blog Punjab ਆਮ ਆਦਮੀ ਪਾਰਟੀ ਨੇ ਬੰਨ੍ਹੇ CM ਮਾਨ ਦੀਆਂ ਤਾਰੀਫ਼ਾਂ ਦੇ ਪੁਲ, ਕਿਹਾ ‘ ਰਿਸ਼ਵਤਖੋਰੀ ਤੇ ਸਿਆਸੀ ਸਿਫਾਰਿਸ਼ਾਂ ਦੀ ਰਵਾਇਤ ਖ਼ਤਮ ਕੀਤੀ’
Punjab

ਆਮ ਆਦਮੀ ਪਾਰਟੀ ਨੇ ਬੰਨ੍ਹੇ CM ਮਾਨ ਦੀਆਂ ਤਾਰੀਫ਼ਾਂ ਦੇ ਪੁਲ, ਕਿਹਾ ‘ ਰਿਸ਼ਵਤਖੋਰੀ ਤੇ ਸਿਆਸੀ ਸਿਫਾਰਿਸ਼ਾਂ ਦੀ ਰਵਾਇਤ ਖ਼ਤਮ ਕੀਤੀ’

ਚੰਡੀਗੜ੍ਹ : ਵੱਡੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਦੇਣ ਲਈ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਾਰੀਫਾਂ ਦੇ ਪੁਲ  ਪੁਲ ਬੰਨੇ ਹਨ। ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਇੱਕ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਢਾਈ ਸਾਲਾਂ ਵਿੱਚ 45 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ।

ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਪਹਿਲ ਦੇ ਅਧਾਰ ‘ਤੇ ਪੰਜਾਬ ਵਿੱਚੋਂ ਬੇਰੁਜ਼ਗਾਰੀ ਖਤਮ ਕਰਨ ਦਾ ਕੰਮ ਕੀਤਾ ਹੈ।  ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਲੋਕਾਂ ਨੂੰ ਸਰਕਾਰੀ ਨੌਕਰੀਆਂ ਲੈਣ ਲਈ ਲੱਖਾਂ ਰੁਪਏ ਬਤੌਰ ਰਿਸ਼ਵਤ ਦੇਣੀ ਪੈਂਦੀ ਸੀ ਅਤੇ ਜ਼ਿਆਦਾਤਰ ਸਰਕਾਰੀ ਨੌਕਰੀਆਂ ਸਿਆਸਤਦਾਨਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਹੀ ਮਿਲਦੀ ਸੀ। ਫਿਰ ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ।

ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਸਰਕਾਰੀ ਨੌਕਰੀਆਂ ਵਿੱਚ ਰਿਸ਼ਵਤਖੋਰੀ ਅਤੇ ਸਿਆਸੀ ਸਿਫ਼ਾਰਸ਼ਾਂ ਦੀ ਰਵਾਇਤ ਖ਼ਤਮ ਕਰ ਦਿੱਤੀ ਹੈ।  ਸਾਡੀ ਸਰਕਾਰ ਨੇ 45708 ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਆਸੀ ਸਿਫ਼ਾਰਸ਼ ਅਤੇ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ।

ਕੰਗ ਨੇ ਨੌਕਰੀਆਂ ਦੇ ਅੰਕੜੇ ਗਿਣਾਉਂਦਿਆਂ ਦੱਸਿਆ ਕਿ ਸਰਕਾਰ ਨੇ ਲੋਕਲ ਬਾਡੀ ਵਿਭਾਗ ਵਿੱਚ 4870, ਬਿਜਲੀ ਵਿਭਾਗ ਵਿੱਚ 4953, ਖੇਤੀਬਾੜੀ ਵਿਭਾਗ ਵਿੱਚ 692, ਪਸ਼ੂ ਪਾਲਣ ਵਿਭਾਗ ਵਿੱਚ 700, ਸਹਿਕਾਰਤਾ ਵਿਭਾਗ ਵਿੱਚ 1234, ਸਿਹਤ ਵਿਭਾਗ ਵਿੱਚ 1369, ਜੇਲ੍ਹ ਵਿੱਚ 909, ਲੋਕ ਨਿਰਮਾਣ ਵਿਭਾਗ ਵਿੱਚ 564, ਮਾਲ ਵਿਭਾਗ ਵਿੱਚ 2220 ਅਤੇ ਜਲ ਸਰੋਤ ਵਿਭਾਗ ਵਿੱਚ 1779 ਸਮੇਤ ਕਈ ਹੋਰ ਵਿਭਾਗਾਂ ਵਿੱਚ ਸੈਂਕੜੇ ਨੋਕਰੀਆਂ ਕੱਡੀਆਂ। 24 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਵਿਭਾਗ ਲਈ 586 ਨਿਯੁਕਤੀ ਪੱਤਰ ਵੰਡੇ।

ਕੰਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਲੋਕ ਸਾਡੇ ਕੰਮਾਂ ਚੋਂ ਸਭ ਤੋਂ ਵੱਧ ਤਾਰੀਫ਼ ਸਰਕਾਰੀ ਨੌਕਰੀਆਂ ਦੇਣ ਲਈ ਕਰ ਰਹੇ ਸਨ ਕਿਉਂਕਿ ਹਰ ਕਿਸੇ ਦੇ ਪਰਿਵਾਰ ਜਾਂ ਰਿਸ਼ਤੇਦਾਰਾਂ ਨੂੰ ਨੌਕਰੀ ਮਿਲੀ ਸੀ।  ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਉਣਾ ‘ਆਪ’ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਸਾਡੇ ਮੁੱਖ ਮੰਤਰੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ।

ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਵਾਲੇ ਮਾਮਲੇ ‘ਤੇ ਬੋਲਦਿਆਂ ਕੰਗ ਨੇ ਕਿਹਾ ਕਿ ਬੀਪੇਜੀ ਵਿੱਚ ਪੰਜੀਬ ਪੱਖੀ ਗੱਲ ਕਰਨ ਵਾਲਾ ਵਿਅਕਤੀ ਬਹੁਤੀ ਦੇਰ ਤੱਕ ਪਾਰਟੀ ਵਿੱਚ ਨਹੀਂ ਰਹਿ ਸਕਦਾ।

 

Exit mobile version