The Khalas Tv Blog Punjab ਆਮ ਆਦਮੀ ਪਾਰਟੀ ਨੇ ਦਿੱਲੀ ਦੀ ਬਦਲੀ ਨੁਹਾਰ : ਕੇਜਰੀਵਾਲ
Punjab

ਆਮ ਆਦਮੀ ਪਾਰਟੀ ਨੇ ਦਿੱਲੀ ਦੀ ਬਦਲੀ ਨੁਹਾਰ : ਕੇਜਰੀਵਾਲ

‘ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਪੰਜਾਬ ਦੌਰੇ ਦੋਰਾਨ ਆਪ ਦੇ ਪੰਜਾਬ ਤੋਂ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨਾਲ ਇੱਕ ਪ੍ਰੈਸ ਕਾਨਫ੍ਰੰਸ ਨੂੰ ਸੰਬੋਧਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਇਥੇ  ਕੰਮ ਕਰਵਾਉਣ ਲਈ ਆਮ ਆਦਮੀ ਨੂੰ ਬਹੁਤ ਖੱਜਲ ਹੋਣਾ ਪੈਂਦਾ ਹੈ ਪਰ ਆਪ ਦੀ ਸਰਕਾਰ ਆਉਣ ਤੇ ਇਹ ਸਮੱਸਿਆ ਹੱਲ ਕੀਤੀ ਜਾਵੇਗੀ। ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਵਿਕਾਸ ਦੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਵਾਰ ਆਪ ਨੂੰ ਮੌਕਾ ਦਿਤਾ ਜਾਵੇ।

ਇਸ ਦੋਰਾਨ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਔਰਤ ਵਰਗ ਨੂੰ ਖਾਸ ਤਰਜੀਹ ਦੇ ਕੇ ਟਿਕਟਾਂ ਦਿਤੀਆਂ  ਹਨ ਤੇ ਇਸ ਸੰਬੰਧੀ ਦਾਅਵਾ ਕਰਦਿਆਂ ਮਾਨ ਨੇ ਕਿਹਾ ਕਿ ਆਪ ਵੱਲੋਂ ਜਿੰਨਾ ਵੀ ਬੀਬੀਆਂ ਨੂੰ ਟਿਕਟ ਦਿੱਤੀ ਗਈ ਹੈ,ਉਹ ਸਾਰੀਆਂ ਪੜੀਆਂ ਲਿਖੀਆਂ ਤੇ ਜ਼ਹੀਨ ਹਨ।

Exit mobile version