The Khalas Tv Blog India ਆਜ ਤੱਕ ਨੇ ਟਰੈਕਟਰ ਟੂ ਟਵਿੱਟਰ ‘ਤੇ ਠੋਕਿਆ 2 ਕਰੋੜ ਦਾ ਮਾਣਹਾਨੀ ਦਾਅਵਾ
India International Punjab

ਆਜ ਤੱਕ ਨੇ ਟਰੈਕਟਰ ਟੂ ਟਵਿੱਟਰ ‘ਤੇ ਠੋਕਿਆ 2 ਕਰੋੜ ਦਾ ਮਾਣਹਾਨੀ ਦਾਅਵਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-‘ਆਜ ਤੱਕ’ ਨੇ ਟਰੈਕਟਰ ਟੂ ਟਵਿੱਟਰ ‘ਤੇ 2 ਕਰੋੜ ਰੁਪਏ ਦਾ ਮਾਣਹਾਨੀ ਦਾਅਵਾ ਠੋਕਿਆ ਹੈ। ਇਸ ਬਾਰੇ ਕਿਸਾਨ ਮੋਰਚਾ ਵੱਲੋਂ ਟਵੀਟ ਕਰਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ‘ਆਜ ਤੱਕ’ ਨੂੰ ਮਈ 2021 ਨੂੰ ਚਲਾਏ ਗਏ ਟਰੈਟਰ ਟੂ ਟਵਿੱਟਰ ਦੇ ‘ਆਜ ਤੱਕ ਦਲਾਲ ਮੋਦੀ ਕਾ’ ਟੈਗ ਉੱਤੇ ਇਤਰਾਜ਼ ਹੈ।

ਇਸ ਬਾਰੇ 7 ਜੂਨ ਨੂੰ ਇਕ ਜਰੂਰੀ ਸੁਣਵਾਈ ਦੌਰਾਨ ਦਿੱਲੀ ਹਾਈਕੋਰਟ ਦੀ ਬੈਂਚ ਨੇ ਕਿਸਾਨਾਂ ਦੇ ਹਮਾਇਤ ਇਸ ਅਕਾਊਂਟ ਨੂੰ ਡਿਲੀਟ ਕਰਨ ਤੇ ਇਸਦੇ ਟੀਮ ਮੈਂਬਰਾਂ ਦੇ ਲੁਕ ਆਊਟ ਤੇ ਗ੍ਰਿਫਤਾਰੀ ਬਾਰੇ ਵੀ ਪੁੱਛਿਆ ਸੀ।

ਹਾਲਾਂਕਿ ਇਸ ਅਕਾਊਂਟ ਦੇ ਮੈਂਬਰਾਂ ਨੇ 27 ਜੂਨ ਨੂੰ ਇਕ ਵੱਡਾ ਸਾਰਾ ਜਵਾਬ ਬਣਾ ਕੇ ਕੋਰਟ ਮੂਹਰੇ ਰੱਖਿਆ ਵੀ ਸੀ ਕਿ ਉਨ੍ਹਾਂ ਆਜ ਤੱਕ ਨੂੰ ਮੋਦੀ ਦਾ ਦਲਾਲ ਕਿਉਂ ਕਿਹਾ ਹੈ। ਇਸ ਅਕਾਊਂਟ ਦੇ ਮੈਂਬਰਾਂ ਨੇ ਮਾਣਯੋਗ ਅਦਾਲਤ ਵਿੱਚ ਭਰੋਸਾ ਜਤਾਉਂਦਿਆਂ ਕਿਹਾ ਸੀ ਕਿ ਸੱਚ ਸਾਹਮਣੇ ਆ ਜਾਵੇਗਾ।

ਹਾਲਾਂਕਿ 9 ਸਤੰਬਰ ਨੂੰ ਹੋਈ ਇਸ ਮਾਮਲੇ ਦੀ ਸੁਣਵਾਈ ਵਿਚ ਆਜ ਤੱਕ ਕੋਲ ਕਹਿਣ ਨੂੰ ਕੁਝ ਨਹੀਂ ਸੀ। ਕਿਸਾਨ ਮੋਰਚਾ ਦਾ ਕਹਿਣਾ ਹੈ ਕਿ ਇਸ ਤੋਂ ਕੀ ਇਹ ਮੰਨੀਏ ਕਿ ਆਜ ਤੱਕ ਨੂੰ ਇਹ ਪਤਾ ਹੈ ਕਿ ਕਿਸਾਨ ਜੋ ਕਹਿ ਰਹੇ ਹਨ, ਉਹ ਸੱਚ ਹੈ। ਤੇ ਕੀ ਇਹ ਵੀ ਮੰਨਿਆ ਜਾਵੇ ਕਿ ਇਸ ਨਾਲ ਆਜ ਤੱਕ ਆਪਣੀ ਸਾਖ ਬਚਾਉਣ ਲਈ ਨਹੀਂ ਸਗੋਂ ਕਿਸਾਨਾਂ ਨੂੰ ਸੋਸ਼ਲ ਮੀਡੀਆ ਉੱਤੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਅੱਜ ਸੁਣਵਾਈ ਹੋਈ ਹੈ ਤੇ 300 ਪੇਜਾਂ ਦੀ ਰਿਪੋਰਟ ਬਣਾ ਕੇ ਟਰੈਕਟਰ ਟੂ ਟਵਿੱਟਰ ਨੇ ਅਦਾਲਤ ਵਿਚ ਪੇਸ਼ ਕੀਤੀ ਹੈ।ਦੋਹਾਂ ਧਿਰਾਂ ਨੇ ਦਿਲੀ ਹਾਈਕੋਰਟ ਵਿਚ ਦਲੀਲਾਂ ਵੀ ਪੇਸ਼ ਕੀਤੀਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਸੁਣਵਾਈਆਂ ਹੋਈਆਂ ਹਨ।ਇਸ ਹੈਂਡਲ ਨੂੰ ਪਹਿਲਾਂ ਵੀ ਕਈ ਵਾਰ ਸਸਪੈਂਡ ਕੀਤਾ ਗਿਆ ਹੈ ਤੇ ਹੁਣ ਵੀ ਇਸ ਉੱਤੇ ਸੈਂਸਟਿਵ ਕੰਟੈਂਟ ਲਿਖਿਆ ਗਿਆ ਹੈ।

ਇਹ ਬਾਰੇ ਦ ਖਾਲਸ ਟੀਵੀ ਨਾਲ ਗੱਲ ਕਰਦਿਆਂ ਇਸ ਟਵਿੱਟਰ ਹੈਂਡਲ ਦੇ ਮੈਂਬਰ ਨੇ ਕਿਹਾ ਕਿ ਸਾਡੀ ਇਹ ਕੰਪੇਨ ਕਿਸਾਨਾਂ ਲਈ ਹੀ ਬਣੀ ਸੀ।ਸਰਕਾਰ ਵੱਲੋਂ ਲਗਾਤਾਰ ਇਹੀ ਕੋਸ਼ਿਸ਼ ਕੀਤੀ ਕਿ ਇਹ ਇੰਡੀਆ ਵਿਚ ਨਾ ਚੱਲੇ।ਬੀਜੇਪੀ ਦੀ ਆਈਟੀਐਲ ਨੇ ਇਹ ਬੰਦ ਕਰਵਾ ਦਿੱਤੀ ਸੀ।ਇਸ ਤੋਂ ਬਾਅਦ ਮੀਡੀਆ ਹਾਊਸ ਆਜ ਤੱਕ ਨੇ ਸਾਡੇ ਤੇ ਇਹ ਕੇਸ ਪਾਇਆ ਹੈ।


ਅਗਲੇ ਹਫਤੇ ਯੂਐਨ ਦੀ ਬੈਠਕ ਵਿਚ ਮੋਦੀ ਦੀ ਆਲਮੀ ਲੀਡਰਾਂ ਨਾਲ ਮੀਟਿੰਗ ਹੈ ਤੇ ਇਸੇ ਤੋਂ ਇਹ ਹੈਂਡਲ ਡਰਦੇ ਹਨ। ਸਾਡੇ ਹੈਂਡਲ ਨੂੰ ਸੈਂਸਟਿਵ ਕੰਟੈਂਟ ਵਿਚ ਸ਼ਾਮਿਲ ਕਰ ਦਿਤਾ ਗਿਆ ਹੈ। ਤੇ ਜੇਕਰ ਲੋਕ ਇਸਨੂੰ ਰਿਟਵੀਟ ਕਰਨਗੇ ਜਾਂ ਲਾਇਵ ਟੈਗ ਕਰਨਗੇ ਤਾਂ ਹੋ ਸਕਦਾ ਸਾਡੀ ਮੁਹਿੰਮ ਨੂੰ ਬਲ ਮਿਲੇ ਤੇ ਹਟਾਇਆ ਜਾ ਸਕੇ।

Exit mobile version