The Khalas Tv Blog India ਆਧਾਰ ਕਾਰਡ ਅਪਡੇਟ ਕਰਨ ਦੀ ਫੀਸ ’ਚ ₹25 ਦਾ ਵਾਧਾ, 30 ਸਤੰਬਰ 2028 ਤੱਕ ਲਾਗੂ ਰਹਿਣਗੀਆਂ ਨਵੀਆਂ ਦਰਾਂ
India Lifestyle

ਆਧਾਰ ਕਾਰਡ ਅਪਡੇਟ ਕਰਨ ਦੀ ਫੀਸ ’ਚ ₹25 ਦਾ ਵਾਧਾ, 30 ਸਤੰਬਰ 2028 ਤੱਕ ਲਾਗੂ ਰਹਿਣਗੀਆਂ ਨਵੀਆਂ ਦਰਾਂ

ਬਿਊਰੋ ਰਿਪੋਰਟ (3 ਅਕਤੂਬਰ, 2025): ਯੂਨੀਕ ਆਈਡੈਂਟਿਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਨੇ ਆਧਾਰ ਅਪਡੇਟ ਕਰਨ ਦੀ ਫੀਸ ਵਿੱਚ ₹25 ਦਾ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ 1 ਅਕਤੂਬਰ ਤੋਂ ਲਾਗੂ ਹੋ ਚੁੱਕੀਆਂ ਹਨ ਜੋ 30 ਸਤੰਬਰ 2028 ਤੱਕ ਲਾਗੂ ਰਹਿਣਗੀਆਂ। ਇਸ ਤੋਂ ਬਾਅਦ ਫੀਸ ਦੀ ਦੁਬਾਰਾ ਸਮੀਖਿਆ ਹੋਵੇਗੀ।

ਨਵੀਆਂ ਦਰਾਂ ਮੁਤਾਬਕ, ਨਵਾਂ ਆਧਾਰ ਕਾਰਡ ਬਣਵਾਉਣਾ ਹੁਣ ਵੀ ਮੁਫ਼ਤ ਰਹੇਗਾ, ਪਰ ਨਾਮ, ਪਤਾ ਅਤੇ ਹੋਰ ਦਸਤਾਵੇਜ਼ ਬਦਲਵਾਉਣ ਲਈ ਪਹਿਲਾਂ ₹50 ਲੱਗਦੇ ਸਨ, ਹੁਣ ₹75 ਲੱਗਣਗੇ। ਇਸੇ ਤਰ੍ਹਾਂ ਬਾਇਓਮੈਟਰਿਕ ਅਪਡੇਟ ਲਈ ਪਹਿਲਾਂ ₹100 ਲੱਗਦਾ ਸੀ, ਹੁਣ ₹125 ਲੱਗੇਗਾ। ਹਾਲਾਂਕਿ ਬੱਚਿਆਂ ਦਾ ਆਧਾਰ ਅਪਡੇਟ ਕਰਵਾਉਣਾ ਮੁਫ਼ਤ ਰਹੇਗਾ।

5 ਤੋਂ 7 ਸਾਲ ਦੇ ਬੱਚਿਆਂ ਅਤੇ 15 ਤੋਂ 17 ਸਾਲ ਦੇ ਨੌਜਵਾਨਾਂ ਲਈ ਬਾਇਓਮੈਟਰਿਕ ਅਪਡੇਟ ਮੁਫ਼ਤ ਰਹੇਗਾ। 7 ਤੋਂ 15 ਸਾਲ ਦੇ ਬੱਚਿਆਂ ਲਈ ਵੀ 30 ਸਤੰਬਰ 2026 ਤੱਕ ਇਹ ਮੁਫ਼ਤ ਹੈ।

ਡੈਮੋਗ੍ਰਾਫਿਕ ਅਪਡੇਟ (ਜਿਵੇਂ ਨਾਮ, ਲਿੰਗ, ਜਨਮ ਮਿਤੀ, ਪਤਾ) ਜੇ ਬਾਇਓਮੈਟਰਿਕ ਅਪਡੇਟ ਦੇ ਨਾਲ ਕੀਤਾ ਜਾਂਦਾ ਹੈ ਤਾਂ ਕੋਈ ਫੀਸ ਨਹੀਂ ਲੱਗੇਗੀ। ਪਰ ਸਿਰਫ਼ ਡੈਮੋਗ੍ਰਾਫਿਕ ਅਪਡੇਟ ਲਈ ਹੁਣ ₹75 ਲੱਗਣਗੇ, ਪਹਿਲਾਂ ਇਹ ₹50 ਸੀ।

myAadhaar ਪੋਰਟਲ ਰਾਹੀਂ ਆਈਡੈਂਟਿਟੀ ਅਤੇ ਐਡਰੈੱਸ ਡਾਕੂਮੈਂਟ ਅਪਡੇਟ 14 ਜੂਨ 2026 ਤੱਕ ਮੁਫ਼ਤ ਹੈ। ਪਰ ਇਨਰੋਲਮੈਂਟ ਸੈਂਟਰ ’ਤੇ ਇਹ ਅਪਡੇਟ ਹੁਣ ₹75 (ਪਹਿਲਾਂ ₹50) ਵਿੱਚ ਹੋਵੇਗਾ।

UIDAI ਨੇ ਹੋਮ ਇਨਰੋਲਮੈਂਟ ਸਰਵਿਸ ਲਈ GST ਸਮੇਤ ₹700 ਫੀਸ ਰੱਖੀ ਹੈ। ਇਕੋ ਘਰ ’ਚ ਦੂਜੇ ਵਿਅਕਤੀ ਲਈ ₹350 ਪ੍ਰਤੀ ਵਿਅਕਤੀ ਦੇਣੇ ਪੈਣਗੇ। ਇਹ ਸਹੂਲਤ ਖ਼ਾਸ ਤੌਰ ’ਤੇ ਬੁਜ਼ੁਰਗਾਂ ਅਤੇ ਬੀਮਾਰ ਲੋਕਾਂ ਲਈ ਹੈ ਜੋ ਸੈਂਟਰ ਨਹੀਂ ਜਾ ਸਕਦੇ।

Exit mobile version