‘ਦ ਖ਼ਾਲਸ ਬਿਊਰੋ : ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਇੱਕ ਪਟੀਸ਼ਨ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਨੂੰ ਦਿਤੇ ਜੁਆਬ ਵਿੱਚ ਹਲਫ਼ਨਾਮਾ ਦੇ ਕੇ ਇਹ ਸੱਪਸ਼ਟ ਕੀਤਾ ਹੈ ਕਿ ਕੋ ਵੀਡ ਵੈਕ ਸੀਨ ਲੈਣ ਲਈ ਆਧਾਰ ਕਾਰਡ ਦਾ ਹੋਣਾ ਲਾਜ਼ਮੀ ਨਹੀਂ ਹੈ। ਇਸ ਲਈ ਪਾਸਪੋਰਟ,ਡਰਾਈਵਿੰਗ ਲਾਈਸੈਂਸ, ਪੈਨ ਕਾਰਡ ਅਤੇ ਰਾਸ਼ਨ ਕਾਰਡ ਸਮੇਤ ਕਿਸੇ ਵੀ ਸ਼ਨਾਖਤੀ ਕਾਰਡ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਹ ਸਪਸ਼ਟੀਕਰਣ ਸੁਪਰੀਮ ਕੋਰਟ ਵਿੱਚ ਪਾਈ ਉਸ ਪਟੀਸ਼ਨ ਲਈ ਦਿਤਾ ਗਿਆ ਹੈ,ਜਿਸ ਵਿੱਚ ਪਟੀਸ਼ਨਰ ਨੇ ਇਹ ਸ਼ਿਕਾਇਤ ਕੀਤੀ ਸੀ ਕਿ ਇਸ ਨੂੰ ਆਧਾਰ ਨਾ ਦਿਖਾਉਣ ਕਰਕੇ ਟੀਕਾ ਨਹੀਂ ਲਗਾਇਆ ਗਿਆ ਹੈ।