The Khalas Tv Blog India ਗੁਰੂਗ੍ਰਾਮ ‘ਚ ਅਪਰਾਧੀ ਬੇਖੌਫ, ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ
India

ਗੁਰੂਗ੍ਰਾਮ ‘ਚ ਅਪਰਾਧੀ ਬੇਖੌਫ, ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ

ਗੁਰੂਗ੍ਰਾਮ ‘ਚ ਇਕ ਨੌਜਵਾਨ ‘ਤੇ ਗੋਲੀਆਂ ਚਲਾਈਆਂ ਗਈਆਂ ਹਨ, ਜਿਸ ਕਾਰਨ ਉਸ ਨੌਜਵਾਨ ਦੀ ਮੌਤ ਹੋ ਗਈ। ਬਾਈਕ ਸਵਾਰ ਦੋ ਨੌਜਵਾਨਾਂ ਨੇ ਇਕ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ 6 ਗੋਲੀਆਂ ਨਿਸ਼ਾਨੇ ‘ਤੇ ਲੱਗੀਆਂ। ਜਿਸ ਕਾਰਨ ਉਸ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ। ਇਸ ‘ਚ ਦੋ ਹਮਲਾਵਰ ਨੌਜਵਾਨ ਭੱਜ ਰਹੇ ਹਨ ਅਤੇ ਨੌਜਵਾਨ ‘ਤੇ ਗੋਲੀ ਚਲਾ ਰਹੇ ਹਨ। ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਨੂੰ ਨਹੀਂ ਛੱਡਿਆ।

ਮ੍ਰਿਤਕ ਦੀ ਪਛਾਣ ਗੁਰੂਗ੍ਰਾਮ ਦੇ ਕਾਦਰਪੁਰ ਪਿੰਡ ਦੇ ਰਹਿਣ ਵਾਲੇ ਅਨੁਜ ਦਿਆਮਾ ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹਮਲਾਵਰਾਂ ਬਾਰੇ ਕੁਝ ਪਤਾ ਨਹੀਂ ਲੱਗਾ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਦੋਵੇਂ ਹਮਲਾਵਰਾਂ ਨੇ ਫੂਡ ਡਿਲੀਵਰੀ ਕੰਪਨੀਆਂ ਜ਼ੋਮੈਟੋ ਅਤੇ ਬਲਿੰਕਿਟ ਦੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ।

ਇਹ ਵੀ ਪੜ੍ਹੋ –   ਪੰਜਾਬੀ ਫਿਲਮ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਇਸ ਅਦਾਕਾਰ ਦੀ ਹੋਈ ਮੌਤ

 

Exit mobile version