The Khalas Tv Blog Punjab ਮੁਹਾਲੀ ਧਮਾ ਕੇ ਦੇ ਮਾਮਲੇ ‘ਚ ਇੱਕ ਨੌਜਵਾਨ ਗ੍ਰਿਫ ਤਾਰ
Punjab

ਮੁਹਾਲੀ ਧਮਾ ਕੇ ਦੇ ਮਾਮਲੇ ‘ਚ ਇੱਕ ਨੌਜਵਾਨ ਗ੍ਰਿਫ ਤਾਰ

‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਨੇ ਮੁਹਾਲੀ ਧ ਮਾਕੇ ਦੇ ਮਾਮਲੇ ਦੇ ਵਿੱਚ ਸਰਹੱਦੀ ਜਿਲ੍ਹੇ ਤਰਨਤਾਰਨ ਦੇ ਇੱਕ ਵਿਅਕਤੀ ਨਿਸ਼ਾਨ ਸਿੰਘ ਨੂੰ ਗ੍ਰਿਫ਼ ਤਾਰ ਕੀਤਾ ਹੈ। ਫ਼ਰੀਦਕੋਟ ਪੁਲਿਸ ਨੇ ਇਸ ਸ਼ੱਕੀ ਵਿਅਕਤੀ ਬਾਰੇ ਸੂਚਨਾ ਮੁਹਾਲੀ ਪੁਲਿਸ ਨੂੰ ਦਿੱਤੀ ਤੇ ਇਸ ਤੋਂ ਬਾਅਦ ਇਸ ਨੂੰ ਹਿਰਾ ਸਤ ਵਿੱਚ ਲੈ ਲਿਆ ਗਿਆ ਤੇ ਮੁਹਾਲੀ ਲਿਆਂਦਾ ਗਿਆ ।ਇਸ ਵਿਅਕਤੀ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਤੇ ਇਹ ਕਈ ਵਾਰ ਜੇ ਲ ਵੀ ਰਹਿ ਕੇ ਆਇਆ ਹੈ। ਇਸੇ ਕੇਸ ਦੇ ਸੰਬੰਧ ਵਿੱਚ ਕੱਲ ਅੰਬਾਲੇ ਤੋਂ ਵੀ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ ਤਾਰ ਕੀਤਾ ਹੈ ਤੇ ਕੁੱਲ ਮਿਲਾ ਕੇ 20 ਲੋਕਾਂ ਇਸ ਸਮੇਂ ਤੱਕ ਹਿਰਾ ਸਤ ਵਿੱਚ ਲੈ ਲਏ ਗਏ ਹਨ।
ਮੁਹਾਲੀ ਪੁਲੀਸ ਨੇ ਦੱਸਿਆ ਗਿਆ ਕਿ ਇਹਨਾਂ ਨੂੰ ਇਸ ਕੇਸ ਦੇ ਸਬੰਧ ਵਿਚ ਸ਼ੱਕੀ ਵਿਅਕਤੀਆਂ ਦੇ ਤੋਰ ਤੇ ਪੁੱਛ ਗਿੱਛ ਲਈ ਗ੍ਰਿਫ਼ ਤਾਰ ਕੀਤਾ ਗਿਆ ਹੈ l ਇਸ ਧ ਮਾਕੇ ਲਈ ਵਰਤੇ ਗਏ ਲਾਂਚਰ ਨੂੰ ਬਰਾਮ ਦ ਕਰ ਲਿਆ ਗਿਆ ਹੈ ਅਤੇ ਇਸ ਕੇਸ ਦੇ ਸਬੰਧ ਵਿੱਚ ਮਿਲੇ ਸਮੂਹ ਤੱਥਾਂ ਬਾਰੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਨੂੰ ਵੀ ਪੁਲਿਸ ਦੇਖ ਰਹੀ ਹੈ ।

Exit mobile version