The Khalas Tv Blog Punjab ਫ਼ਾਜ਼ਿਲਕਾ : AC ‘ਚ ਲੱਗੀ ਠੰਢ ਤਾਂ… ਕੰਬਲ ਵਿੱਚ ਲੁਕਿਆ ਹੋਇਆ ਸੀ ਸੱਪ
Punjab

ਫ਼ਾਜ਼ਿਲਕਾ : AC ‘ਚ ਲੱਗੀ ਠੰਢ ਤਾਂ… ਕੰਬਲ ਵਿੱਚ ਲੁਕਿਆ ਹੋਇਆ ਸੀ ਸੱਪ

snake bite , Jalalabad, Fazilaka district, Punjab news, snake news

ਜਲਾਲਾਬਾਦ ਸਬ-ਡਵੀਜ਼ਨ ਦੇ ਪਿੰਡ ਪਾਲੀ ਵਾਲਾ ਦੇ ਇੱਕ ਨੌਜਵਾਨ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਹੈ।

ਫਾਜ਼ਿਲਕਾ : ਜਲਾਲਾਬਾਦ ਸਬ-ਡਵੀਜ਼ਨ ਦੇ ਪਿੰਡ ਪਾਲੀ ਵਾਲਾ ਦੇ ਇੱਕ ਨੌਜਵਾਨ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 26 ਸਾਲਾ ਰਤਨ ਕੰਬੋਜ ਵੱਜੋਂ ਹੋਈ ਹੈ।

ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਰਤਨ ਆਪਣੇ ਦੋਸਤ ਦੀ ਦੁਕਾਨ ਉੱਤੇ ਸੌਣ ਗਿਆ ਸੀ, ਕਿਉਂਕਿ ਉਸਨੂੰ ਉੱਥੇ ਏਸੀ ਲੱਗਿਆ ਹੋਈ ਸੀ। ਜਦੋਂ ਉਸਨੂੰ ਠੰਢ ਲੱਗਣ ਲੱਗੀ ਤਾਂ ਉਸਨ ਨੇੜੇ ਪਿਆ ਕੰਬਲ ਓਟ ਲਿਆ ਤਾਂ ਕੰਬਲ ਵਿੱਚ ਲੁਕੇ ਸੱਪ ਨੇ ਉਸਨੂੰ ਡੱਸ ਲਿਆ। ਪਤਾ ਲੱਗਣ ਉੱਤੇ ਰਤਨ ਨੂੰ ਪਰਿਵਾਰ ਕੋਲ ਪਹੁੰਚਾਇਆ ਗਿਆ।

ਪਰਿਵਾਰ ਨੇ ਪਹਿਲਾ ਰਤਨ ਦੇ ਪਿੰਡ ਵਿੱਚ ਟੀਕਾ ਲਗਾਇਆ ਫਿਰ ਉਸਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪਰ ਉਸ ਦੀ ਹਾਲਤ ਵਿੱਚ ਸੁਧਾਰ ਨਾ ਹੋਣ ਕਾਰਨ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਮੰਗਲਵਾਰ ਸਵੇਰੇ ਕਰੀਬ 6 ਵਜੇ ਫਰੀਦਕੋਟ ਦੇ ਹਸਪਤਾਲ ਵਿੱਚ ਰਤਨ ਦੀ ਮੌਤ ਹੋ ਗਈ।

Exit mobile version