The Khalas Tv Blog Punjab ਆਪਣੇ ਵਿਆਹ ਵਾਲੀ ‘ਸ਼ੇਰਵਾਨੀ’ ਵਾਪਸ ਕਰਕੇ ਆ ਰਹੇ ਨੌਜਵਾਨ ਨਾਲ ਹੋਇਆ ਇਹ, ਦੋ ਦਿਨ ਪਹਿਲਾਂ ਹੋਇਆ ਸੀ ਵਿਆਹ
Punjab

ਆਪਣੇ ਵਿਆਹ ਵਾਲੀ ‘ਸ਼ੇਰਵਾਨੀ’ ਵਾਪਸ ਕਰਕੇ ਆ ਰਹੇ ਨੌਜਵਾਨ ਨਾਲ ਹੋਇਆ ਇਹ, ਦੋ ਦਿਨ ਪਹਿਲਾਂ ਹੋਇਆ ਸੀ ਵਿਆਹ

A young man returning his wedding 'sherwani' died in a road accident

ਬਠਿੰਡਾ : ਆਪਣੇ ਵਿਆਹ ਵਾਲੀ ‘ਸ਼ੇਰਵਾਨੀ’ ਵਾਪਸ ਕਰਕੇ ਮੁੜ ਘਰ ਨੂੰ ਪਰਤ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਹਾਦਸਾ ਬਠਿੰਡਾ-ਮੁਕਤਸਰ ਰੋਡ ਉਤੇ ਵਾਪਰਿਆ ਹੈ। ਇਸ ਦੀ ਪਛਾਣ ਸਨਮਜੀਤ ਸਿੰਘ ਵਜੋਂ ਹੋਈ ਹੈ ਅਤੇ ਉਹ ਮੁਕਤਸਰ ਦੇ ਕੋਟਭਾਈ ਦਾ ਰਹਿਣ ਵਾਲਾ ਸੀ। ਇਸ ਨੌਜਵਾਨ ਦਾ ਦੋ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਨੌਜਵਾਨ ਸ਼ੇਰਵਾਨੀ ਵਾਪਸ ਕਰਕੇ ਘਰ ਪਰਤ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸ਼ੇਰਵਾਨੀ ਵਾਪਸ ਕਰਕੇ ਪਿੰਡ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦੀ ਗੱਡੀ ਪੈਂਚਰ ਹੋ ਗਈ ਤੇ ਉਸ ਦੀ ਗੱਡੀ ਸਿੱਧਾ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲੀਸ ਅਨੁਸਾਰ ਮਾਲ ਵਿਭਾਗ ਦਾ ਪਟਵਾਰੀ ਸਨਮਦੀਪ ਸਿੰਘ ਸਵਿਫਟ ਡਿਜ਼ਾਇਰ ਕਾਰ ਵਿੱਚ ਬਠਿੰਡਾ ਆਇਆ ਸੀ। ਉਹ ਇੱਥੇ ਸ਼ੇਰਵਾਨੀ ਪਾ ਕੇ ਘਰ ਪਰਤ ਰਿਹਾ ਸੀ। ਜਦੋਂ ਉਸਦੀ ਕਾਰ ਭਿਸੀਆਣਾ ਨੇੜੇ ਪਹੁੰਚੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਅੰਦਰ ਬੈਠੇ ਸਨਮਦੀਪ ਦੀ ਮੌਤ ਹੋ ਗਈ ਸਨਮਦੀਪ ਦੀ ਮੌਤ ਦੀ ਖਬਰ ਮਿਲਦੇ ਹੀ ਘਰ ‘ਚ ਹਫੜਾ-ਦਫੜੀ ਮਚ ਗਈ। ਸਨਮਦੀਪ ਦੇ ਪਿਤਾ ਪੰਜਾਬ ਮਾਲ ਵਿਭਾਗ ਵਿੱਚ ਪਟਵਾਰੀ ਸਨ। ਉਸ ਦੀ ਡਿਊਟੀ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦੀ ਥਾਂ ਸਨਮਦੀਪ ਨੂੰ ਪਟਵਾਰੀ ਦੀ ਨੌਕਰੀ ਮਿਲ ਗਈ ਸੀ।

 

Exit mobile version