The Khalas Tv Blog India ਜੰਮੂ ਕਸ਼ਮੀਰ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬ ਦਾ ਜਵਾਨ ਹੋਇਆ ਸ਼ਹੀਦ
India Punjab

ਜੰਮੂ ਕਸ਼ਮੀਰ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬ ਦਾ ਜਵਾਨ ਹੋਇਆ ਸ਼ਹੀਦ

ਜੰਮੂ ਕਸ਼ਮੀਰ (Jammu and Kashmir) ਤੋਂ ਇਕ ਵਾਰ ਫਿਰ ਫੌਜ ਨੂੰ ਲੈ ਕੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਹੋਰ ਫੌਜ ਦਾ ਜਵਾਨ ਸ਼ਹੀਦ ਹੋ ਗਿਆ ਹੈ। ਇਹ ਜਵਾਨ ਪੰਜਾਬ ਦੇ ਬਲਾਕ ਤਲਵਾੜਾ (Talwara) ਦੇ ਪਿੰਡ ਭਵਨੌਰ ਦਾ ਰਹਿਣ ਵਾਲਾ ਹੈ। ਸ਼ਹੀਦ ਸੂਬੇਦਾਰ ਜਗਜੀਵਨ ਰਾਮ ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿੱਚ ਤਾਇਨਾਤ ਸੀ। ਜਾਣਕਾਰੀ ਮੁਤਾਬਕ ਜਗਜੀਵਨ ਰਾਮ ਡਿਊਟੀ ਦੌਰਾਨ ਐਤਵਾਰ ਨੂੰ ਸ਼ਹੀਦ ਹੋਇਆ ਸੀ। ਉਹ ਜੰਮੂ ਕਸ਼ਮੀਰ ਵਿੱਚ ਤਾਇਨਾਤ ਭਾਰਤੀ ਫੌਜ ਦੀ 7 ਪੈਰਾ ਬਟਾਲੀਅਨ ‘ਚ ਆਪਣੀ ਡਿਊਟੀ ਨਿਭਾ ਰਿਹਾ ਸੀ।

ਉਸ ਦਾ ਸਸਕਾਰ ਅੱਜ ਦੁਪਹਿਰ ਬਾਅਦ ਉਸ ਦੇ ਜੱਦੀ ਪਿੰਡ ਭਵਨੌਰ ਵਿਖੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ –  ਨੌਜਵਾਨ ਨੇ ਵਿਦੇਸ਼ੀ ਦੀ ਧਰਤੀ ‘ਤੇ ਚਮਕਾਇਆ ਪੰਜਾਬ ਦਾ ਨਾਮ

 

Exit mobile version