The Khalas Tv Blog International ਫਿਲੀਪੀਨਜ਼ ‘ਚ ਕਪੂਰਥਲਾ ਦੇ ਨੌਜਵਾਨ ਨੂੰ ਲੈ ਕੇ ਆਈ ਮਾੜੀ ਖ਼ਬਰ, ਪੂਰੇ ਪਿੰਡ ‘ਚ ਫੈਲੀ ਸੋਗ ਦੀ ਲਹਿਰ
International Punjab

ਫਿਲੀਪੀਨਜ਼ ‘ਚ ਕਪੂਰਥਲਾ ਦੇ ਨੌਜਵਾਨ ਨੂੰ ਲੈ ਕੇ ਆਈ ਮਾੜੀ ਖ਼ਬਰ, ਪੂਰੇ ਪਿੰਡ ‘ਚ ਫੈਲੀ ਸੋਗ ਦੀ ਲਹਿਰ

ਫਿਲੀਪੀਨਜ਼ ਦੇ ਮਨੀਲਾ ਸੂਬੇ ਵਿੱਚ ਕਪੂਰਥਲਾ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵਿਮਲ ਕੁਮਾਰ ਪੁੱਤਰ ਕਮਲਜੀਤ ਕੁਮਾਰ ਵਾਸੀ ਪਿੰਡ ਸਿੱਧਵਾਂ। 38 ਸਾਲਾ ਵਿਮਲ ਕੁਮਾਰ ਦੀ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਿਛਲੇ ਕੁਝ ਸਾਲਾਂ ਤੋਂ ਉਹ ਰੋਜ਼ੀ-ਰੋਟੀ ਕਮਾਉਣ ਲਈ ਫਿਲੀਪੀਨਜ਼ ਦੇ ਬੁਗੋ ਸ਼ਹਿਰ ਵਿੱਚ ਰਹਿ ਰਿਹਾ ਸੀ।

ਕੁਝ ਸਮਾਂ ਪਹਿਲਾਂ ਉਹ ਆਪਣੇ ਪਿੰਡ ਸਿੱਧਵਾਂ ਵਿਖੇ ਰਹਿਣ ਲਈ ਆਇਆ ਸੀ। ਇੱਕ ਮਹੀਨਾ ਪਹਿਲਾਂ ਉਹ ਆਪਣੇ ਕੰਮ ਲਈ ਪਰਿਵਾਰ ਸਮੇਤ ਬੁਗੋ ਸਿਟੀ, ਮਨੀਲਾ ਗਿਆ ਸੀ। ਜਿੱਥੇ ਬੀਤੇ ਦਿਨ ਉਸ ਦੀ ਮੌਤ ਹੋ ਗਈ। ਜਦੋਂ ਉਹ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਅਚਾਨਕ ਦਰਦ ਮਹਿਸੂਸ ਹੋਇਆ ਅਤੇ ਉਸ ਨੇ ਆਪਣੇ ਛੋਟੇ ਭਰਾ ਨੂੰ ਫੋਨ ਕੀਤਾ। ਉਸ ਨੇ ਆਪਣੇ ਦੋਸਤ ਨੂੰ ਆਪਣੇ ਭਰਾ ਵਿਮਲ ਕੁਮਾਰ ਕੋਲ ਭੇਜਿਆ। ਉਸ ਦਾ ਦੋਸਤ ਉਸ ਨੂੰ ਨੇੜਲੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Exit mobile version