The Khalas Tv Blog Punjab ਬਠਿੰਡਾ ‘ਚ ਨੌਜਵਾਨ ਦੀ ਹੋਈ ਮੌਤ, ਪੁਲਿਸ ਜਾਂਚ ਜਾਰੀ
Punjab

ਬਠਿੰਡਾ ‘ਚ ਨੌਜਵਾਨ ਦੀ ਹੋਈ ਮੌਤ, ਪੁਲਿਸ ਜਾਂਚ ਜਾਰੀ

ਬਠਿੰਡਾ ਦੀ ਗੋਨਿਆਣਾ ਮੰਡੀ ਵਿੱਚ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਗੋਨਿਆਣਾ ਮੰਡੀ ਦੇ ਰਾਮਬਾਗ ਦੇ ਪਿੱਛੇ ਰੇਲਵੇ ਲਾਇਨ ਤੋਂ ਬਰਾਮਦ ਕੀਤੀ ਗਈ ਹੈ। ਇਸ ਨੌਜਵਾਨ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ ਪਰ ਜਦੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ ਸੀ ਕਿ ਉਸ ਦੀ ਬਾਂਹ ਵਿੱਚ ਸਰਿੰਜ ਲੱਗੀ ਹੋਈ ਸੀ।

ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੂੰ ਪਤਾ ਲੱਗਾ ਸੀ ਕਿ ਇਕ ਨੌਜਵਾਨ ਗੰਭੀਰ ਹਾਲਤ ਵਿੱਚ ਇੱਥੇ ਡਿੱਗਾ ਪਿਆ ਹੈ। ਇਸ ਤੋਂ ਬਾਅਦ ਇਸ ਦੀ ਜਾਣਕਾਰੀ ਲੋਕਾਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਮੌਰਚਰੀ ਵਿੱਚ ਰਖਵਾ ਦਿੱਤਾ ਹੈ। ਉਸ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਸਬੰਧੀ ਪੁਲਿਸ ਪਤਾ ਲਗਾ ਰਹੀ ਹੈ ਕਿ ਇਹ ਨੌਜਵਾਨ ਕੌਣ ਹੈ।

ਇਹ ਵੀ ਪੜ੍ਹੋ –  ਟੀਜ਼ਰ ਰਿਲੀਜ਼ ਤੋਂ ਪਹਿਲਾਂ ਗੁਰਦੁਆਰੇ ਨਤਮਸਤਕ ਹੋਈ ‘ਬੀਬੀ ਰਜਨੀ’ ਦੀ ਸਟਾਰ ਰੂਪੀ ਗਿੱਲ

 

Exit mobile version