The Khalas Tv Blog Punjab ਮੁਹਾਲੀ ‘ਚ ਹੋਈ ਵਾਰਦਾਤ, ਹੋਟਲ ‘ਚ ਵਾਪਰਿਆ ਵੱਡਾ ਕਾਂਡ, ਪਹੁੰਚੀ ਪੁਲਿਸ
Punjab

ਮੁਹਾਲੀ ‘ਚ ਹੋਈ ਵਾਰਦਾਤ, ਹੋਟਲ ‘ਚ ਵਾਪਰਿਆ ਵੱਡਾ ਕਾਂਡ, ਪਹੁੰਚੀ ਪੁਲਿਸ

ਮੁਹਾਲੀ (Mohali) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਹੋਟਲ ਵਿੱਚ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਮੁਹਾਲੀ ਦੇ ਫੇਜ਼ 1 ਦੇ ਇਕ ਹੋਟਲ ਵਿੱਚੋਂ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਔਰਤ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ, ਜਿਸ ਦੇ ਨਿਸ਼ਾਨ ਔਰਤ ਦੀ ਲਾਸ਼ ਉੱਪਰ ਮੌਜੂਦ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਔਰਤ ਦੀ ਪਛਾਣ ਨਵਾਂਸ਼ਹਿਰ ਦੀ ਸੁਨੀਤਾ ਵਜੋਂ ਹੋਈ ਹੈ।

ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਬੁੱਧਵਾਰ ਨੂੰ ਇਹ ਔਰਤ ਇਕ ਆਦਮੀ ਅਤੇ ਪੰਜ ਸਾਲਾ ਬੱਚੇ ਨਾਲ ਹੋਟਲ ਵਿੱਚ ਠਹਿਰੀ ਸੀ। ਸਵੇਰ ਨੂੰ ਜਦੋਂ ਕੋਈ ਉਸ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੀਆਂ ਤਾਂ ਹੋਟਲ ਕਰਮਚਾਰੀਆਂ ਵੱਲੋਂ ਕਮਰੇ ਨੂੰ ਖੋਲ੍ਹਿਆ ਗਿਆ ਤਾਂ ਸਾਹਮਣੇ ਸੁਨੀਤਾ ਦੀ ਲਾਸ਼ ਪਈ ਹੋਈ ਸੀ। ਉਸ ਨਾਲ ਆਇਆ ਵਿਅਕਤੀ ਉਸ ਕਮਰੇ ਵਿੱਚੋਂ ਗਾਇਬ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਸੁਨੀਤਾ ਦੇ ਗਲੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਕਮਰੇ ਵਿੱਚ ਰੁਕਣ ਵਾਲੇ ਵਿਅਕਤੀ ਦੀ ਪਹਿਚਾਣ ਕਰ ਲਈ ਗਈ ਹੈ।

ਇਹ ਵੀ ਪੜ੍ਹੋ –  ਐਕਟਿਵਾ ਦਾ ਸੰਤੁਲਨ ਵਿਗੜਨ ਕਰਕੇ 11 ਸਾਲਾ ਬੱਚੇ ਦੀ ਮੌਤ!

 

Exit mobile version