The Khalas Tv Blog Punjab ਹੋਟਲ ‘ਚ ਔਰਤ ਦਾ ਉਸ ਦੇ ਪ੍ਰੇਮੀ ਨੇ ਕੀਤਾ ਕਤਲ, ਕੀਤਾ ਆਤਮ ਸਮਰਪਣ
Punjab

ਹੋਟਲ ‘ਚ ਔਰਤ ਦਾ ਉਸ ਦੇ ਪ੍ਰੇਮੀ ਨੇ ਕੀਤਾ ਕਤਲ, ਕੀਤਾ ਆਤਮ ਸਮਰਪਣ

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਇੱਕ ਹੋਟਲ ਵਿੱਚ ਇੱਕ ਔਰਤ ਦਾ ਉਸ ਦੇ ਪ੍ਰੇਮੀ ਵੱਲੋਂ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ। ਦੋਵਾਂ ਦੇ ਨਾਲ ਇੱਕ 4 ਸਾਲ ਦਾ ਲੜਕਾ ਵੀ ਸੀ, ਜਿਸ ਨੂੰ ਲੈ ਕੇ ਦੋਸ਼ੀ ਭੱਜ ਗਏ।

ਹਾਲਾਂਕਿ ਬਾਅਦ ਵਿੱਚ ਮੁਲਜ਼ਮ ਨੇ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਥਾਣੇ ਵਿੱਚ ਆਤਮ ਸਮਰਪਣ ਕਰ ਦਿੱਤਾ ਅਤੇ ਪੁਲਿਸ ਨੂੰ ਸਾਰੀ ਕਹਾਣੀ ਵੀ ਦੱਸੀ। ਇਸ ਤੋਂ ਬਾਅਦ ਪੁਲਿਸ ਨੇ ਮੁਹਾਲੀ ਪੁਲਿਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਔਰਤ ਦੀ ਹੱਤਿਆ ਇਸ ਲਈ ਕੀਤੀ ਕਿਉਂਕਿ ਉਸਨੂੰ ਉਸਦੀ ਵਫ਼ਾਦਾਰੀ ‘ਤੇ ਸ਼ੱਕ ਸੀ। ਫਿਲਹਾਲ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਔਰਤ ਦਾ ਆਪਣੇ ਪਤੀ ਨਾਲ ਮਾਮਲਾ ਚੱਲ ਰਿਹਾ ਸੀ

ਮੋਹਾਲੀ ਸਿਟੀ ਥਾਣਾ-1 ਦੇ ਇੰਚਾਰਜ ਮੋਹਿਤ ਕੁਮਾਰ ਅਨੁਸਾਰ ਮ੍ਰਿਤਕ ਔਰਤ ਦੇ ਗਲੇ ‘ਤੇ ਨਿਸ਼ਾਨ ਪਾਏ ਗਏ ਹਨ। ਉਸ ਦੀ ਪਛਾਣ ਸੁਨੀਤਾ ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 26 ਸਾਲ ਹੈ। ਮੁਲਜ਼ਮ ਸੁਨੀਲ ਕੁਮਾਰ ਹੈ। ਉਹ ਵੀ ਨਵਾਂਸ਼ਹਿਰ ਦਾ ਵਸਨੀਕ ਹੈ।

ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵਾਂ ਨੇ ਬੁੱਧਵਾਰ ਨੂੰ ਮੋਹਾਲੀ ਦੇ ਫੇਜ਼-1 ਸਥਿਤ ਇਕ ਹੋਟਲ ‘ਚ ਕਮਰਾ ਲਿਆ ਸੀ। ਉਨ੍ਹਾਂ ਦੇ ਨਾਲ 4 ਸਾਲ ਦਾ ਬੱਚਾ ਵੀ ਸੀ। ਇਹ ਬੱਚਾ ਸੁਨੀਤਾ ਦਾ ਹੈ। ਕਰੀਬ 4 ਸਾਲ ਪਹਿਲਾਂ ਆਪਣੇ ਪਤੀ ਨਾਲ ਹੋਏ ਝਗੜੇ ਕਾਰਨ ਸੁਨੀਤਾ ਤਲਾਕ ਦੇ ਕੇਸ ਦਾ ਸਾਹਮਣਾ ਕਰ ਰਹੀ ਹੈ।

ਇਹ ਵੀ ਪੜ੍ਹੋ –  ਬੱਚੇ ਨੂੰ ਬਚਾਉਣ ਲਈ ਮਾਮੇ ਨੇ ਮਾਰੀ ਦਰਿਆ ‘ਚ ਛਾਲ, ਭਾਲ ਜਾਰੀ

 

 

Exit mobile version