The Khalas Tv Blog Punjab ਸਕੂਟੀ ‘ਤੇ ਬੱਚਿਆਂ ਸਮੇਤ ਜਾ ਰਹੀ ਔਰਤ ਨਾਲ ਅਣਪਛਾਤਿਆਂ ਨੇ ਕੀਤੀ ਇਹ ਹਰਕਤ , ਦੋ ਬੱਚਿਆਂ ਨਾਲ ਹੋਈ ਇਹ ਮਾੜੀ ਗੱਲ…
Punjab

ਸਕੂਟੀ ‘ਤੇ ਬੱਚਿਆਂ ਸਮੇਤ ਜਾ ਰਹੀ ਔਰਤ ਨਾਲ ਅਣਪਛਾਤਿਆਂ ਨੇ ਕੀਤੀ ਇਹ ਹਰਕਤ , ਦੋ ਬੱਚਿਆਂ ਨਾਲ ਹੋਈ ਇਹ ਮਾੜੀ ਗੱਲ…

A woman traveling with children on a scooty was robbed of her purse by a robber the balance of the scooty was disturbed two children died.

ਸਕੂਟੀ 'ਤੇ ਬੱਚਿਆਂ ਸਮੇਤ ਜਾ ਰਹੀ ਔਰਤ ਨਾਲ ਅਣਪਛਾਤਿਆਂ ਨੇ ਕੀਤੀ ਇਹ ਹਰਕਤ , ਦੋ ਬੱਚਿਆਂ ਮਾਲ ਹੋਈ ਇਹ ਮਾੜੀ ਗੱਲ...

ਹੁਸ਼ਿਆਰਪੁਰ : ਪੰਜਾਬ ਦੀ ਕਾਨੂੰਨ ਅਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਆਮ ਲੋਕਾਂ ਦੇ ਦਿਲਾਂ ਵਿੱਚ ਖੌਫ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸੇ ਦੌਰਾਨ ਲੁੱਟ ਖੋਹ ਦੀ ਇੱਕ ਹੋਰ ਵਾਰਦਾਤ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ  ਹੁਸ਼ਿਆਰਪੁਰ ਜ਼ਿਲ੍ਹੇ ਅਧੀਨ ਆਉਂਦੇ ਟਾਂਡਾ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ।

ਲੁਟੇਰਿਆਂ ਕਾਰਨ ਦੋ ਮਾਸੂਮ ਬੱਚਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਟਾਂਡਾ ਦੇ ਮਿਆਣੀ ਪੁਲ ‘ਤੇ ਔਰਤ ਪ੍ਰਭਜੀਤ ਕੌਰ ਬੱਚਿਆਂ ਨਾਲ ਸਕੂਟੀ ‘ਤੇ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਿੱਛਾ ਕੀਤਾ। ਜਿਵੇਂ ਹੀ ਲੁਟੇਰਿਆਂ ਨੇ ਔਰਤ ਦੇ ਗਲੇ ‘ਚੋਂ ਪਰਸ ਖੋਹਿਆ ਤਾਂ ਉਸ ਦੀ ਸਕੂਟੀ ਦਾ ਸੰਤੁਲਨ ਵਿਗੜ ਗਿਆ।

ਇਸ ਤੋਂ ਬਾਅਦ ਸਕੂਟੀ ਅੱਗੇ ਤੋਂ ਆ ਰਹੀ ਟਰੈਕਟਰ ਟਰਾਲੀ ਨਾਲ ਟਕਰਾ ਗਈ। ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨਾਲ ਟਕਰਾ ਕੇ ਸਕੂਟੀ ‘ਤੇ ਬੈਠੇ ਬੱਚੇ ਪੱਕੀ ਸੜਕ ‘ਤੇ ਡਿੱਗ ਪਏ। ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਦੋਵਾਂ ਦੀ ਮੌਤ ਹੋ ਗਈ। ਜਦਕਿ ਔਰਤ ਦੇ ਸੱਟਾਂ ਲੱਗੀਆਂ ਹਨ। ਜ਼ਖਮੀ ਔਰਤ ਨੇ ਦੱਸਿਆ ਕਿ ਸਕੂਟੀ ‘ਤੇ 6 ਸਾਲਾ ਪੁੱਤਰ ਗੁਰਬੇਜ ਅਤੇ 21 ਸਾਲਾ ਭਤੀਜੀ ਗਗਨਦੀਪ ਕੌਰ ਸਵਾਰ ਸਨ।

ਮੌਕੇ ਤੇ ਹੀ ਮੌਤ ਹੋ ਗਈ

ਨਿੱਜੀ ਹਸਪਤਾਲ ਦੇ ਡਾਕਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦੋਂ ਬੱਚਿਆਂ ਦੇ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਨਬਜ਼ ਬੰਦ ਹੋ ਚੁੱਕੀ ਸੀ ਅਤੇ ਸਾਹ ਵੀ ਨਹੀਂ ਲੈ ਰਿਹਾ ਸੀ। ਹਸਪਤਾਲ ਪਹੁੰਚ ਕੇ ਜਾਂਚ ਕਰਨ ਉਪਰੰਤ ਦੋਵਾਂ ਬੱਚਿਆਂ ਗੁਰਬੇਜ ਸਿੰਘ ਅਤੇ ਗਗਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲਾਂਕਿ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਡੀਐਸਪੀ ਟਾਂਡਾ ਕੁਲਵੰਤ ਸਿੰਘ ਅਤੇ ਐਸਐਚਓ ਮਲਕੀਅਤ ਸਿੰਘ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਡੀਐਸਪੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।

Exit mobile version