The Khalas Tv Blog Punjab Mansa : ਕੂੜੇ ਦੇ ਢੇਰ ‘ਚੋਂ ਮਿਲੀ ਟਿਕਟ ਨੇ ਵਿਅਕਤੀ ਨੂੰ ਬਣਾਇਆ ਕਰੋੜਪਤੀ
Punjab

Mansa : ਕੂੜੇ ਦੇ ਢੇਰ ‘ਚੋਂ ਮਿਲੀ ਟਿਕਟ ਨੇ ਵਿਅਕਤੀ ਨੂੰ ਬਣਾਇਆ ਕਰੋੜਪਤੀ

A ticket found in a garbage heap made a person a millionaire

ਮਾਨਸਾ-ਸਰਦੂਲਗੜ੍ਹ ਦੇ ਗੌਰਵ ਲਾਟਰੀ ਸੈਂਟਰ ਤੋਂ 13 ਜੂਨ ਨੂੰ ਵੀਕਲੀ ਨਾਗਾਲੈਂਡ ਡੀਅਰ 6 ਰੁਪਏ ਵਾਲੀ ਲਾਟਰੀ ਟਿਕਟ ‘ਚੋਂ ਇੱਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਸੀ। ਪਰ ਖ਼ਰੀਦਦਾਰ ਨੇ ਉਕਤ ਲਾਟਰੀ ਕੂੜੇ ‘ਚ ਸੁੱਟ ਦਿੱਤੀ ਸੀ, ਪਰ ਉਹ ਲਾਟਰੀ ਨਿਕਲਣ ਦਾ ਪਤਾ ਚੱਲਣ ’ਤੇ ਫਿਰ ਕੂੜੇ ਦੇ ਢੇਰ ‘ਚੋਂ ਲਾਟਰੀ ਲੱਭ ਕਰੋੜਪਤੀ ਬਣ ਗਿਆ।

ਇਸ ਸਬੰਧੀ ਲਾਟਰੀ ਸੈਂਟਰ ਦੇ ਮਾਲਕ ਗੌਰਵ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਨਾਗਾਲੈਂਡ ਡੀਅਰ 6 ਰੁਪਏ ਵਾਲੀ ਇਕ ਟਿਕਟ ਜਿਸ ਦਾ ਨੰਬਰ 58 ਕੇ 10223 ਸੀ ਵੇਚੀ ਗਈ ਸੀ ਜਿਸ ਤੇ ਇਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਸੀ। ਟਿਕਟ ਖ਼ਰੀਦਦਾਰ ਦੀ ਪਹਿਚਾਣ ਦਵਿੰਦਰ ਕੁਮਾਰ ਪੁੱਤਰ ਭੋਲਾ ਰਾਮ ਵਾਸੀ ਸਰਦੂਲਗੜ੍ਹ ਵੱਜੋ ਹੋਈ। ਜਦ ਇਹ ਖ਼ਬਰ ਦਵਿੰਦਰ ਕੁਮਾਰ ਤੱਕ ਪਹੁੰਚੀ ਤਾਂ ਉਹ ਟਿਕਟ ਲੱਭਣ ਲੱਗੇ। ਪਰ ਉਨ੍ਹਾਂ ਦੀ ਖ਼ੁਸ਼ੀ ਉਸ ਸਮੇਂ ਗ਼ਮ ਵਿੱਚ ਬਦਲ ਗਈ, ਜਦ ਪਤਾ ਚੱਲਿਆ ਕਿ ਲਾਟਰੀ ਟਿਕਟ ਕੂੜੇ ਵਿੱਚ ਚਲੀ ਗਈ। ਦਵਿੰਦਰ ਕੁਮਾਰ ਆਪਣੇ ਚਾਚੇ ਦੇ ਬੇਟੇ ਜੋਨੀ ਅਰੋੜਾ ਨੂੰ ਨਾਲ ਲੈ ਕੇ ਕੂੜਾ ਡੰਪ ਕਰਨ ਵਾਲੀ ਜਗ੍ਹਾ ਕੇ ‘ਤੇ ਗਏ ਅਤੇ ਦੋਨਾਂ ਨੇ ਕਾਫ਼ੀ ਮਿਹਨਤ ਨਾਲ ਕੂੜਾ ਫਰੋਲਨਾ ਸ਼ੁਰੂ ਕੀਤਾ ਅਤੇ ਅੰਤ ‘ਚ ਉਨ੍ਹਾਂ ਨੂੰ ਲਾਟਰੀ ਵਾਲਾ ਲਿਫ਼ਾਫ਼ਾ ਕੂੜੇ ਦੇ ਢੇਰ ‘ਚੋਂ ਮਿਲ ਗਿਆ।

ਇਸ ਨਾਲ ਪਰਿਵਾਰ ਦੀ ਖ਼ੁਸ਼ੀ ਫ਼ਿਰ ਵਾਪਸ ਆ ਗਈ। ਇੱਥੇ ਦੱਸਣਯੋਗ ਹੈ ਕਿ ਇਹ ਪਰਿਵਾਰ ਬਹੁਤ ਹੀ ਗ਼ਰੀਬ ਹੈ ਅਤੇ ਦਵਿੰਦਰ ਕੁਮਾਰ ਦਾ ਪਿਤਾ ਆਪ ਵੀ ਬੱਸ ਸਟੈਂਡ ਤੇ ਲਾਟਰੀ ਵੇਚਣ ਦਾ ਕੰਮ ਕਰਦਾ ਹੈ।

ਇਸ ਇਕ ਕਰੋੜ ਦੇ ਇਨਾਮ ਨਿਕਲਣ ਦੀ ਖ਼ੁਸ਼ੀ ਵਿੱਚ ਦਵਿੰਦਰ ਕੁਮਾਰ ਦੇ ਘਰ ਦੋਸਤ ਮਿੱਤਰ, ਰਿਸ਼ਤੇਦਾਰ ਉਨ੍ਹਾਂ ਨੂੰ ਵਧਾਈਆਂ ਦੇਣ ਲਈ ਪਹੁੰਚੇ ਅਤੇ ਪਰਿਵਾਰ ਨੇ ਆਏ ਹੋਏ ਸਜਣ ਮਿੱਤਰਾਂ ਦਾ ਲੱਡੂ ਨਾਲ ਮੂੰਹ ਮਿੱਠਾ ਕਰਵਾਇਆ।

Exit mobile version