ਬਠਿੰਡਾ : ਬਠਿੰਡਾ ਰੇਲਵੇ ਸਟੇਸ਼ਨ ਨੇੜੇ ਮੁਲਤਾਨੀਆ ਪੁਲ ਕੋਲ ਇੱਕ ਭਾਰੀ ਤੇਲ ਟੈਂਕਰ ਵਿੱਚੋਂ ਤੇਲ ਲੀਕ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਹੜਕੰਪ ਮੱਚ ਗਿਆ। ਰਾਹਤ ਦੀ ਗੱਲ ਇਹ ਹੈ ਕਿ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।
ਤੇਲ ਦੀ ਲੀਕੇਜ ਤੇਲ ਟੈਂਕਰਾਂ ਵਿੱਚੋਂ ਹੋ ਰਹੀ ਸੀ ਜਿਸ ਕਾਰਨ ਰੇਲਵੇ ਟਰੈਕ ਉੱਤੇ ਅੱਗ ਫੈਲ ਗਈ। ਮੌਕੇ ਉੱਤੇ ਪਤਾ ਚੱਲਦਿਆਂ ਹੀ ਅੱਗ ਉੱਤੇ ਕਾਬੂ ਪਾਇਆ ਗਿਆ।
ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਅ ਹੋਇਆ ਹੈ। ਕਰੀਬ ਅੱਧੀ ਦਰਜਨ ਤੇਲ ਟੈਂਕਰ ਦੇ ਥੱਲੇ ਵੇਖੀ ਗਈ ਅੱਗ ਸਮਾਂ ਰਹਿੰਦਿਆਂ ਅੱਗ ਉੱਤੇ ਕਾਬੂ ਪਾਇਆ ਗਿਆ ਹੈ। ਅੱਗ ਦੀ ਲਪੇਟ ਵਿੱਚ ਆਏ ਤੇਲ ਟੈਂਕਰ ਨੂੰ ਬਾਕੀ ਗੱਡੀ ਨਾਲੋਂ ਅਲੱਗ ਕੀਤਾ ਗਿਆ। ਰੇਲਵੇ ਪ੍ਰਸ਼ਾਸਨ ਘਟਨਾ ਦੀ ਜਾਂਚ ਵਿੱਚ ਜੁੱਟਿਆ ਹੈ।