The Khalas Tv Blog India ਜਲੰਧਰ ‘ਚ ਭਾਰਤੀ ਫੌਜ ਦੇ ਟਰੱਕ ਨਾਲ ਵਾਪਰਿਆ ਵੱਡਾ ਹਾਦਸਾ, ਜਵਾਨ ਹਸਪਤਾਲ ਦਾਖਲ
India Punjab

ਜਲੰਧਰ ‘ਚ ਭਾਰਤੀ ਫੌਜ ਦੇ ਟਰੱਕ ਨਾਲ ਵਾਪਰਿਆ ਵੱਡਾ ਹਾਦਸਾ, ਜਵਾਨ ਹਸਪਤਾਲ ਦਾਖਲ

ਜਲੰਧਰ (Jalandhar) ਵਿੱਚ ਭਾਰਤੀ ਫੌਜ ਦੇ ਟਰੱਕ ਦੀ ਟਰਾਲੀ ਨਾਲ ਟੱਕਰ ਹੋਈ ਹੈ। ਇਸ ਹਾਦਸੇ ਵਿੱਚ 7 ਜਵਾਨਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਤੋਂ ਬਾਅਦ ਜ਼ਖ਼ਮੀ ਜਵਾਨਾਂ ਨੂੰ ਜਲੰਧਰ ਕੈਂਟ (Jalandhar Cannt) ਆਰਮੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਦੱਸ ਦੇਈਏ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਫੌਜ ਦਾ ਟਰੱਕ ਹਾਈਵੇਅ ਦੀ ਗਰਿੱਲ ਤੋੜ ਕੇ ਡਿਵਾਈਡਰ ਪਾਰ ਜਾ ਕੇ ਪਲਟ ਗਿਆ। ਜਾਣਕਾਰੀ ਮੁੁਤਾਬਕ ਇਹ ਹਾਦਸਾ ਸਵੇਰੇ 6 ਵਜੇ ਪਿੰਡ ਸੁੱਚੀ ਨੇੜੇ ਵਾਪਰਿਆ ਹੈ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿੱਥੇ ਟਰੱਕ ਓਵਰਟੇਕ ਕਰਦਾ ਨਜ਼ਰ ਆ ਰਿਹਾ ਹੈ, ਜਿਸ ਦੀ ਫਿਰ ਟਰਾਲੀ ਨਾਲ ਟੱਕਰ ਹੋ ਜਾਂਦੀ ਹੈ। ਇਸ ਸਬੰਧੀ ਥਾਣਾ ਰਾਮਾ ਮੰਡੀ ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਬੰਧੀ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਸੀ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਮੁਤਾਬਕ ਫੌਜ ਦਾ ਟਰੱਕ ਪਠਾਨਕੋਟ ਨੂੰ ਜਾ ਰਿਹਾ ਸੀ।

ਇਹ ਵੀ ਪੜ੍ਹੋ –  ਕੋਟਕਪੂਰਾ ਗੋਲੀਕਾਂਡ ਸਬੰਧੀ ਫਰੀਦਕੋਟ ਅਦਾਲਤ ਨੇ ਹਾਈਕੋਰਟ ਤੋਂ ਪੁੱਛਿਆ ਅਹਿਮ ਸਵਾਲ

 

 

Exit mobile version