The Khalas Tv Blog Punjab ਮਾਨਸਿਕ ਤਣਾਅ ਨੇ ਇਕ ਹੋਰ ਵਿਦਿਆਰਥੀ ਨਿਗਲਿਆ, ਨਾਲ ਦੇ ਸਾਥੀਆਂ ਨੂੰ ਪਤਾ ਲੱਗਣ ਤੇ ਉੱਡ ਗਏ ਹੋਸ਼
Punjab

ਮਾਨਸਿਕ ਤਣਾਅ ਨੇ ਇਕ ਹੋਰ ਵਿਦਿਆਰਥੀ ਨਿਗਲਿਆ, ਨਾਲ ਦੇ ਸਾਥੀਆਂ ਨੂੰ ਪਤਾ ਲੱਗਣ ਤੇ ਉੱਡ ਗਏ ਹੋਸ਼

ਲੁਧਿਆਣਾ (Ludhiana) ਦੇ ਪੀਏਯੂ (PAU) ਦੇ ਹੋਸਟਲ ਦੇ ਕਮਰੇ ਵਿੱਚ ਇਕ ਵਿਦਿਆਰਥੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਉਸ ਦੀ ਪਹਿਚਾਣ ਯੋਗੇਸ਼ ਵਜੋਂ ਹੋਈ ਹੈ, ਜੋ ਪੈਥੋਲੋਜੀ ਵਿਭਾਗ ਦੇ ਪਹਿਲੇ ਸਾਲ ਦਾ ਵਿਦਿਆਰਥੀ ਸੀ। ਜਾਣਕਾਰੀ ਮੁਤਾਬਕ ਉਹ ਰਾਜਸਥਾਨ (Rajasthan) ਦਾ ਰਹਿਣ ਵਾਲਾ ਹੈ। ਹੋਸਟਲ ’ਚ ਰਹਿਣ ਵਾਲੇ ਨਾਲ ਦੇ ਵਿਦਿਆਰਥੀਆਂ ਨੂੰ ਜਦੋਂ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਹੋਸਟਲ ਦੇ ਵਾਰਡਨ ਨੂੰ ਦਿੱਤੀ ਤੇ ਉਸ ਨੇ ਮੌਕੇ ‘ਤੇ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ।

ਪੁਲਿਸ ਵੱਲੋਂ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਹੋਸਟਲ ਦੇ ਹੋਰ ਵਿਦਿਆਰਥੀਆਂ ਤੋਂ ਪੁੱਛਗਿੱਛ ਵੀ ਕੀਤੀ ਹੈ। ਯੋਗੇਸ਼ ਦੇ ਕਮਰੇ ਦੀ ਪੁਲਿਸ ਵੱਲੋਂ ਤਲਾਸ਼ੀ ਵੀ ਲਈ ਗਈ ਪਰ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ। ਪੁਲਿਸ ਵੱਲੋਂ ਯੋਗੇਸ਼ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਯੋਗੇਸ਼ ਦੇ ਪਰਿਵਾਰ ਦੇ ਆਉਣ ਤੋਂ ਬਾਅਦ ਉਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਯੋਗੇਸ਼ ਕਾਫੀ ਤਣਾਅ ਵਿੱਚ ਸੀ ਪਰ ਉਸ ਦੇ ਤਣਾਅ ਦਾ ਅਸਲ ਕਾਰਨ ਕਿਸੇ ਨੂੰ ਵੀ ਪਤਾ ਨਹੀਂ ਸੀ। ਪੁਲਿਸ ਵੱਲੋਂ ਕਾਲ ਡਿਟੇਸ ਕਡਵਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –    ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੀ ਸੁਣਵਾਈ ਟਲੀ, 31 ਜੁਲਾਈ ਨੂੰ ਮੁੜ ਹੋਵੇਗੀ

 

Exit mobile version