The Khalas Tv Blog International ਕੋਟਕਪੂਰਾ ਦੇ ਨੌਜਵਾਨ ਨੇ ਕੈਨੇਡਾ ‘ਚ ਵਧਾਇਆ ਪੰਜਾਬ ਦਾ ਮਾਣ, ਵੱਡੀ ਉਪਲੱਬਧੀ ਕੀਤੀ ਹਾਸਲ
International Punjab

ਕੋਟਕਪੂਰਾ ਦੇ ਨੌਜਵਾਨ ਨੇ ਕੈਨੇਡਾ ‘ਚ ਵਧਾਇਆ ਪੰਜਾਬ ਦਾ ਮਾਣ, ਵੱਡੀ ਉਪਲੱਬਧੀ ਕੀਤੀ ਹਾਸਲ

ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਅਜਿਹੀ ਹੀ ਇਕ ਹੋਰ ਮਿਸਾਲ ਕੋਟਕਪੂਰਾ ਦੇ ਸਿੱਖ ਨੌਜਵਾਨ ਅਸੀਸਪ੍ਰੀਤ ਸਿੰਘ ਨੇ ਕੈਨੇਡਾ ਵਿੱਚ ਪਾਈਲਟ ਬਣ ਕੇ ਪੇਸ਼ ਕੀਤੀ ਹੈ। ਅਸੀਸਪ੍ਰੀਤ ਦੀ ਇਸ ਉਪਲੱਬਧੀ ਦੇ ਨਾਲ ਕੈਨੇਡਾ ਦੇ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਅਸੀਸਪ੍ਰੀਤ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹ ਪੜ੍ਹਾਈ ਕਰਨ ਲਈ 2019 ਵਿੱਚ ਕੈਨੇਡਾ ਗਿਆ ਸੀ। ਅਸੀਸਪ੍ਰੀਤ ਨੇ ਕੈਨੇਡਾ ‘ਚ ਏਅਰ ਕਰਾਫ਼ਟ ਮੇਨਟੈਨੈਂਸ ਇੰਜਨੀਅਰਿੰਗ ਦੀ 2 ਸਾਲ ਦੀ ਪੜ੍ਹਾਈ ਕੀਤੀ ਅਤੇ ਨਾਲ ਹੀ ਫ਼ਲਾਇੰਗ ਦਾ ਕੋਰਸ ਵੀ ਕੀਤਾ ਹੈ। ਉਸ ਦੇ ਪਿਤਾ ਦਲਜੀਤ ਸਿੰਘ ਨੇ ਕਿਹਾ ਕਿ ਅਸੀਸਪ੍ਰੀਤ ਨੇ ਜਹਾਜ਼ਾਂ ਦੇ ਇੰਜਣ ਬਣਾਉਣ ਵਾਲੀ ਫੈਕਟਰੀ ਵਿਚ ਵੀ ਨੌਕਰੀ ਕੀਤੀ ਹੈ। ਇਸ ਦੌਰਾਨ ਉਸ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਹੈ ਅਤੇ ਇਸ ਤੋਂ ਬਾਅਦ ਗੌਟ ਪੀ.ਪੀ.ਐਲ (ਪ੍ਰਾਈਵੇਟ ਪਾਇਲਟ ਲਾਇਸੰਸ ਇਨ ਕੈਨੇਡਾ) ਹਾਸਲ ਕੀਤਾ ਹੈ।

ਅਸੀਸਪ੍ਰੀਤ ਦੀ ਇਸ ਉੱਪਲੱਬਧੀ ‘ਤੇ ਸਾਰਾ ਪਰਿਵਾਰ ਪੂਰਾ ਖੁਸ਼ ਹੈ। ਦੱਸ ਦੇਈਏ ਕਿ ਕੈਨੇਡਾ ਦੇ ਨਿਯਮਾਂ ਮੁਤਾਬਕ ਪਾਇਲਟ ਦਾ ਲਾਇਸੰਸ ਮਿਲਣ ਤੋਂ 6 ਮਹੀਨੇ ਬਾਅਦ ਜੁਆਈਨਿੰਗ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ –    ਅਨੰਤ ਅੰਬਾਨੀ ਦੇ ਵਿਆਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ

 

Exit mobile version