The Khalas Tv Blog India ਸ਼ੰਭੂ ਬਾਰਡਰ ਖੁਲ੍ਹਵਾਉਣ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਦੀ ਹੋਈ ਦੂਸਰੀ ਮੀਟਿੰਗ ਵੀ ਰਹੀ ਬੇਅਸਰ
India Punjab

ਸ਼ੰਭੂ ਬਾਰਡਰ ਖੁਲ੍ਹਵਾਉਣ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਦੀ ਹੋਈ ਦੂਸਰੀ ਮੀਟਿੰਗ ਵੀ ਰਹੀ ਬੇਅਸਰ

ਸ਼ੰਭੂ ਬਾਰਡਰ (Shambhu Border) ਖੋਲ੍ਹਣ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸਾਸ਼ਨ ਦੀ ਅੱਜ ਦੂਸਰੀ ਮੀਟਿੰਗ ਹੋਈ ਸੀ, ਜਿਸ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਇਹ ਮੀਟਿੰਗ ਵੀ ਬੇਸਿੱਟਾ ਰਹੀ ਹੈ। ਇਹ ਮੀਟਿੰਗ ਪਟਿਆਲਾ ਪੁਲਿਸ ਲਾਈਨ ਵਿੱਚ ਹੋਈ ਸੀ ਅਤੇ ਇਸ ਵਿੱਚ ਪੰਜਾਬ ਸਮੇਤ ਹਰਿਆਣਾ ਦੇ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਤੋਂ ਬਾਅਦ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੋਈ ਵੀ ਰਸਤਾ ਬੰਦ ਨਹੀਂ ਕੀਤਾ ਗਿਆ ਹੈ। ਰਸਤਾ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਬੰਦ ਕੀਤਾ ਗਿਆ ਹੈ। ਸਰਕਾਰ ਨੂੰ ਸ਼ੰਭੂ ਬਾਰਡਰ ਦਾ ਰਸਤਾ ਖੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੀਟਿੰਗ ਵਿੱਚ ਜ਼ੋਰ ਨਾਲ ਇਹ ਗੱਲ ਕਹੀ ਹੈ ਕਿ ਕਿਸਾਨਾਂ ਨੇ ਕੋਈ ਰਸਤਾ ਨਹੀਂ ਰੋਕਿਆ ਹੈ। ਪੰਧੇਰ ਨੇ ਕਿਹਾ ਕਿ ਅਦਾਲਤ  ਵਿੱਚ ਸਰਕਾਰ ਇਸ ਮਾਮਲੇ ਨੂੰ ਲੈ ਕੇ ਗਈ ਹੈ ਕਿਸਾਨ ਨਹੀਂ। ਉਨ੍ਹਾਂ ਇਕ ਵਾਰ ਦੁਹਰਾਇਆ ਕਿ ਕਿਸਾਨ ਟਰੈਕਟਰ ਤੋਂ ਬਿਨ੍ਹਾਂ ਦਿੱਲੀ ਨਹੀਂ ਜਾਣਗੇ। ਇਸ ਤੋਂ ਪਹਿਲਾਂ 21 ਅਗਸਤ ਨੂੰ ਵੀ ਮੀਟਿੰਗ ਹੋਈ ਸੀ ਪਰ ਉਸ ਵਿੱਚ ਵੀ ਕੋਈ ਨਤੀਜਾ ਨਹੀਂ ਨਿਕਲਿਆ ਸੀ।

ਇਹ ਵੀ ਪੜ੍ਹੋ –   ਲਾਰੈਂਸ ਬਿਸਨੋਈ ਅਤੇ ਉਸ ਦਾ ਸਾਥੀ ਇਸ ਮਾਮਲੇ ਵਿੱਚ ਦੋਸ਼ੀ ਕਰਾਰ

 

Exit mobile version