The Khalas Tv Blog India ਜੀਂਦ ‘ਚ ਸਕੂਲੀ ਬੱਚਿਆਂ ਦੀ ਵੈਨ ਹੋਈ ਹਾਦਸਾਗ੍ਰਸਤ!
India

ਜੀਂਦ ‘ਚ ਸਕੂਲੀ ਬੱਚਿਆਂ ਦੀ ਵੈਨ ਹੋਈ ਹਾਦਸਾਗ੍ਰਸਤ!

ਹਰਿਆਣਾ (Haryana) ਦੇ ਜੀਂਦ (Jind) ਵਿੱਚ ਸਕੂਲੀ ਬੱਚਿਆਂ ਦੀ ਵੈਨ ਦੀ ਟਰੱਕ ਨਾਲ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਮਹਿਲਾ ਅਧਿਆਪਕ ਦੇ ਨਾਲ ਪੰਜ ਬੱਚੇ ਜ਼ਖ਼ਮੀ ਹੋਏ ਹਨ। ਇਹ ਟਰੱਕ ਪੰਜਾਬ ਤੋਂ ਚੰਡੀਗੜ੍ਹ ਜਾ ਰਿਹਾ ਸੀ। ਇਸ ਹਾਦਸਾ ਉਚਾਨਾ ਦੇ ਬੱਸ ਸਟੈਂਡ ਦੇ ਸਾਹਮਣੇ ਵਾਪਰਿਆ ਹੈ। ਇਸ ਵੈਨ ਵਿੱਚ ਸਵਾਮੀ ਗਣੇਸ਼ਾਨੰਦ ਪਬਲਿਕ ਸਕੂਲ ਉਚਾਨਾ ਮੰਡੀ ਜੀਂਦ ਦੇ ਬੱਚੇ ਸਵਾਰ ਸਨ। ਇਸ ਹਾਦਸੇ ਦੇ ਪਿੱਛੇ ਵੀ ਅਵਾਰਾ ਪਸ਼ੂ ਜਿੰਮੇਵਾਰ ਹੈ। ਜਦੋਂ ਸਕੂਲ ਵੈਨ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਤਾਂ ਅਚਾਨਕ ਵੈਨ ਦੇ ਅੱਗੇ ਅਵਾਰਾ ਪਸ਼ੂ ਆ ਗਿਆ, ਜਿਸ ਕਾਰਨ ਡਰਾਇਵਰ ਨੇ ਬਰੇਕ ਮਾਰ ਦਿੱਤੀ ਅਤੇ ਉਸ ਦੀ ਟਰੱਕ ਨਾਲ ਟੱਕਰ ਹੋ ਗਈ।

ਇਸ ਤੋਂ ਬਾਅਦ ਜ਼ਖ਼ਮੀ ਹੋਏ ਬੱਚਿਆਂ ਸਮੇਤ ਅਧਿਆਪਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਨ੍ਹਾਂ ਸਾਰਿਆਂ ਨੂੰ ਮਾਮੂਲੀ ਇਲਾਜ ਦੇ ਕੇ ਘਰੇ ਭੇਜ ਦਿੱਤਾ ਗਿਆ ਹੈ ਅਤੇ ਸਾਰੇ ਖਤਰੇ ਤੋਂ ਬਾਹਰ ਹਨ। ਇਸ ਤੋਂ ਬਾਅਦ ਉਚਾਨਾ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –   ਬਾਗ਼ੀਆਂ ਦੀ ਜਥੇਦਾਰ ਸਾਹਿਬ ਨੂੰ ਸੁਖਬੀਰ ਸਿੰਘ ਬਾਦਲ ਖਿਲਾਫ ਨਵੀਂ ਮੰਗ !

 

Exit mobile version