The Khalas Tv Blog India ਇਟਲੀ ‘ਚ ਪੰਜਾਬੀ ਨੌਜਵਾਨ ਦੀ ਭੇਦ ਭਰੇ ਹਾਲਾਤਾਂ ‘ਚ ਮੌ ਤ
India International Punjab

ਇਟਲੀ ‘ਚ ਪੰਜਾਬੀ ਨੌਜਵਾਨ ਦੀ ਭੇਦ ਭਰੇ ਹਾਲਾਤਾਂ ‘ਚ ਮੌ ਤ

‘ਦ ਖ਼ਾਲਸ ਬਿਊਰੋ : ਇਟਲੀ ਤੋਂ ਇੱਕ ਪੰਜਾਬ ਨੌਜਵਾਨ ਦੀ ਭੇਦ ਭਰੇ ਹਾਲਾਤਾਂ ‘ਚ ਮੌ ਤ ਹੋ ਜਾਣ ਦੀ ਮੰਦ ਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਹਲਕਾ ਬੰਗਾ ਅਧੀਨ ਪੈਂਦੇ ਪਿੰਡ ਲੰਗੇਰੀ ਦੇ ਨੌਜਵਾਨ ਮਨਜਿੰਦਰ ਸਿੰਘ ਦੀ ਇਟਲੀ ’ ਚ ਭੇਦ ਭਰੇ ਹਾਲਾਤਾਂ ‘ਚ ਮੌ ਤ ਹੋ ਗਈ ਹੈ । ਪਿੰਡ ਲੰਗੇਰੀ ਵਿਖੇ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਜਿੰਦਰ ਸਿੰਘ ਪਿਛਲੇ 14 ਸਾਲਾਂ ਤੋਂ ਇਟਲੀ ਰਹਿ ਰਿਹਾ ਸੀ ਪਰ ਉਹ ਪਿਛਲੀ 5 ਮਈ ਤੋਂ ਗੁੰ ਮ ਹੋ ਗਿਆ ਸੀ ਉਸ ਦਾ ਨਾ ਤਾਂ ਸਾਨੂੰ ਕੋਈ ਫ਼ੋਨ ਆ ਰਿਹਾ ਸੀ ਤੇ ਨਾ ਹੀ ਉਹ ਕਿਸੇ ਨਾਲ ਕੋਈ ਗੱਲ ਕਰਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਅਸੀਂ ਇਟਲੀ ਰਹਿੰਦੇ ਹੋਰ ਰਿਸ਼ਤੇਦਾਰਾਂ ਨੂੰ ਮਨਜਿੰਦਰ ਸਿੰਘ ਦੀ ਤਲਾ ਸ਼ ਕਰਨ ਲਈ ਕਿਹਾ ਸੀ ।ਪਰਿਵਾਰਿਕ ਮੈਂਬਰਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਇਟਲੀ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਚਲਾਏ ਸਰਚ ਅਭਿਆਨ ਦੌਰਾਨ ਨੌਜਵਾਨ ਦੀ ਟੁੱਟੀ ਹੋਈ ਸਾਇਕਲ ਇਟਲੀ ਦੀ ਪੁਲਿਸ ਨੂੰ ਮਿਲੀ ਅਤੇ ਕੁੱਝ ਹੀ ਦੂਰ ’ਤੇ ਨੌਜਵਾਨ ਦੀ ਲਾ ਸ਼ ਜੋ ਕਿ ਮੀਂਹ ਕਾਰਨ ਗਲੀ ਸੜੀ  ਹਾਲਾਤ ਵਿਚ ਬਰਾਮਦ ਕੀਤੀ ਗਈ । ਪੁਲਿਸ ਵੱਲੋਂ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਪੋਸਟ ਮਾਰਟਮ ਤੋਂ ਬਾਅਦ ਮੌ ਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ ।

Exit mobile version