The Khalas Tv Blog International ਪੰਜਾਬੀ ਡਰਾਇਵਰ ਦੀ ਕੈਨੇਡਾ ‘ਚ ਗਈ ਜਾਨ! ਇਸ ਤਰ੍ਹਾਂ ਵਾਪਰਿਆ ਹਾਦਸਾ
International Punjab

ਪੰਜਾਬੀ ਡਰਾਇਵਰ ਦੀ ਕੈਨੇਡਾ ‘ਚ ਗਈ ਜਾਨ! ਇਸ ਤਰ੍ਹਾਂ ਵਾਪਰਿਆ ਹਾਦਸਾ

ਕੈਨੇਡਾ (Canada) ਤੋਂ ਮੰਦਭਾਗੀ ਖਬਰ ਆਈ ਹੈ, ਜਿੱਥੇ ਪੰਜਾਬ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ। ਇਸ ਭਿਆਨਕ ਸੜਕ ਹਾਦਸੇ ਵਿੱਚ ਮ੍ਰਿਤਕ ਹਰਸ਼ਵੀਰ ਸਿੰਘ ਮੱਲੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕੈਲਗਰੀ ਦੇ ਹਾਈਵੇਅ ਉੱਤੇ ਵਾਪਰਿਆ ਹੈ, ਇਹ ਟਰੱਕ ਅਮੋਨੀਅਮ ਨਾਈਟਰੇਟ ਨਾਲ ਭਰਿਆ ਹੋਇਆ ਸੀ।

ਹਰਸ਼ਵੀਰ ਸਿੰਘ ਮੱਲੀ ਇਸ ਟਰੱਕ ਨੂੰ ਚਲਾ ਰਿਹਾ ਸੀ ਅਤੇ ਅਚਾਨਕ ਟਰੱਕ ਪਲਟ ਗਿਆ। ਹਰਸ਼ਵੀਰ ਦੀ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਦੱਸ ਦੇਈਏ ਕਿ ਹਰਸ਼ਵੀਰ ਸਿੰਘ ਆਪਣੇ ਪਰਿਵਾਰ ਸਮੇਤ ਕੈਲਗਰੀ ਵਿੱਚ ਰਹਿ ਰਿਹਾ ਸੀ। ਹਰਸ਼ਵੀਰ ਸਿੰਘ ਆਪਣੇ ਪਿੱਛੇ ਪਤਨੀ ਅਤੋ ਦੋ ਬੇਟਿਆਂ ਨੂੰ ਛੱਡ ਗਿਆ ਹੈ। ਉਸ ਦੀ ਮੌਤ ਦੀ ਖਬਰ ਦੇ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ  –   ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ! ਨਾਬਾਲਿਗ ਨੇ ਪਰਿਵਾਰ ਦੀਆਂ ਖੁਸ਼ੀਆਂ ਕੀਤੀਆਂ ਖਤਮ

 

Exit mobile version