The Khalas Tv Blog India ਨਿਊਜ਼ੀਲੈਂਡ ਦੀ ਪੰਜਾਬਣ ਦੀ ਸਮੁੰਦਰ ‘ਚ ਡੁੱਬਣ ਨਾਲ ਮੌ ਤ
India International Punjab

ਨਿਊਜ਼ੀਲੈਂਡ ਦੀ ਪੰਜਾਬਣ ਦੀ ਸਮੁੰਦਰ ‘ਚ ਡੁੱਬਣ ਨਾਲ ਮੌ ਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਊਜ਼ੀਲੈਂਡ ਵਿੱਤ ਵੱਸਦੇ ਇੱਕ ਪੰਜਾਬੀ ਪਰਿਵਾਰ ਦੀ 18 ਸਾਲਾ ਧੀ ਸਿਮਰਪ੍ਰੀਤ ਕੌਰ ਨੂੰ ਕੈਰਿਓਤਾਹੀ ਬੀਚ ਦੀਆਂ ਦੋਹਰੀਆਂ ਲਹਿਰਾਂ (ਰਿੱਪ) ਨੇ ਆਪਣੇ ਘੇਰੇ ਵਿੱਚ ਲੈ ਲਿਆ ਅਤੇ ਉਹ ਬਚ ਨਾ ਸਕੀ। ਮ੍ਰਿਤਕਾ ਤੈਰਾਕੀ ਵਿੱਚ ਨਿਪੁੰਨ ਦੱਸੀ ਜਾਂਦੀ ਹੈ। ਸਿਮਰਪ੍ਰੀਤ ਆਪਣੇ ਘਰ ਤੋਂ ਲਗਭਗ 30 ਕਿਲੋਮੀਟਰ ਦੂਰ ਬੀਚ ਉਤੇ ਆਪਣੀ ਛੋਟੀ ਭੈਣ ਨਾਲ ਗਰਮੀ ਦੇ ਚੱਲਦਿਆਂ ਆਮ ਲੋਕਾਂ ਵਾਂਗ ਬੀਚ ਉੱਤੇ ਨਹਾਉਣ ਗਈ ਸੀ। ਦੋਵੇਂ ਭੈਣਾਂ ਹੱਥ ਫੜ ਕੇ ਲੱਕ-ਲੱਕ ਤੱਕ ਪਾਣੀ ਦੀ ਡੁੰਘਾਈ ਤੱਕ ਹੀ ਸਨ ਕਿ ਆਈਆਂ ਛੱਲਾਂ ਨੇ ਘੇਰ ਲਿਆ ਅਤੇ ਹੱਥ ਛੁੱਟ ਗਿਆ। ਛੋਟੀ ਭੈਣ ਕਿਸੇ ਤਰ੍ਹਾਂ ਬਚ ਗਈ, ਪਰ ਵੱਡੀ ਭੈਣ ਸਿਮਰਪ੍ਰੀਤ ਕੌਰ ਪਾਣੀ ਦੇ ਵਹਾਅ ਵਿੱਚ ਵਹਿ ਗਈ। ਸਿਮਰਪ੍ਰੀਤ ਕੌਰ ਇ੍ਰਥੇ ਦੀ ਜੰਮਪਲ ਸੀ ਅਤੇ ਪੁੱਕੀਕੋਈ ਹਾਈ ਸਕੂਲ ਦੀ ਪੜ੍ਹਾਈ ਖਤਮ ਕਰਕੇ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਸੀ। ਸਿਮਰਪ੍ਰੀਤ ਦਾ ਇੱਕ ਛੋਟਾ ਭਰਾ ਹੈ। ਨਿਊਜ਼ੀਲੈਂਡ ਵਿੱਚ ਵੱਸਦੇ ਪੰਜਾਬੀਆਂ ‘ਚ ਖਬਰ ਸੁਣਦਿਆਂ ਹੀ ਸੋਗ ਦੀ ਲਹਿਰ ਫੈਲ ਗਈ।

Exit mobile version