The Khalas Tv Blog Punjab ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਵਾਪਰਿਆ ਹਾਦਸਾ, ਪਰਿਵਾਰ ਸਦਮੇ ‘ਚ
Punjab

ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਵਾਪਰਿਆ ਹਾਦਸਾ, ਪਰਿਵਾਰ ਸਦਮੇ ‘ਚ

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਜ਼ਮ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਗੰਨਮੈਨ ਰਹਿ ਚੁੱਕਾ ਹੈ। ਮੁਲਾਜ਼ਮ ਪ੍ਰਭਜੋਤ ਸਿੰਘ ਡਿਊਟੀ ‘ਤੇ ਜਾਣ ਤੋਂ ਪਹਿਲਾਂ ਆਪਣੀ ਰਾਈਫਲ ਸਾਫ ਕਰ ਰਿਹਾ ਸੀ। ਇਸ ਮੌਕੇ ਅਚਾਨਕ ਗੋਲੀ ਚੱਲ ਗਈ ਤੇ ਉਸ ਦੀ ਮੌਤ ਹੋ ਗਈ।

ਸੰਗਰੂਰ ਪੁਲਿਸ ਲਾਈਨ ‘ਚ ਤਾਈਨਾਤ ਸੀ ਪ੍ਰਭਜੋਤ

ਜਾਣਕਾਰੀ ਮੁਤਾਬਕ ਪ੍ਰਭਜੋਤ ਸਿੰਘ ਸੰਗਰੂਰ ਪੁਲਿਸ ਲਾਈਨ ‘ਚ ਆਪਣੀ ਡਿਊਟੀ ਨਿਭਾ ਰਿਹਾ ਸੀ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਉਹ ਲੰਬਾ ਸਮਾਂ ਗੋਬਿੰਦ ਸਿੰਘ ਲੋਗੋਵਾਲ ਦਾ ਸੁਰੱਖਿਆ ਕਰਮੀ ਰਹਿ ਚੁੱਕਾ ਹੈ।

ਵਿਆਹਿਆ ਸੀ ਪ੍ਰਭਜੋਤ

ਪ੍ਰਭਜੋਤ ਸਿੰਘ ਆਪਣੇ ਪਰਿਵਾਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ। ਉਹ ਦੀ ਚਾਰ ਸਾਲ ਦੀ ਬੇਟੀ ਅਤੇ ਢਾਈ ਸਾਲ ਦਾ ਬੇਟਾ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾਇਆ ਹੋਇਆ ਹੈ।

ਇਹ ਵੀ ਪੜ੍ਹੋ –   ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਖ਼ਿਲਾਫ਼ ਕੇਂਦਰ ਤੇ ਪੰਜਾਬ ਦਾ ਵੱਡਾ ਫੈਸਲਾ! NSA ਦੀ ਮਿਆਦ 4 ਗੁਣਾ ਵਧਾਈ

 

 

Exit mobile version