The Khalas Tv Blog Punjab ਪੰਜਾਬ ਦੇ ਇਸ ਸ਼ਹਿਰ ‘ਚ ਚੱਲੀਆਂ ਗੋਲੀਆਂ! ਜਖਮੀ ਹਸਪਤਾਲ ਦਾਖਲ
Punjab

ਪੰਜਾਬ ਦੇ ਇਸ ਸ਼ਹਿਰ ‘ਚ ਚੱਲੀਆਂ ਗੋਲੀਆਂ! ਜਖਮੀ ਹਸਪਤਾਲ ਦਾਖਲ

ਬਿਉਰੋ ਰਿਪੋਰਟ – ਸਮਰਾਲਾ (Samrala) ਵਿਚ ਗੋਲੀਬਾਰੀ ਹੋਈ ਹੈ। ਸਮਰਾਲਾ ਚ ਪੈਂਦੇ ਗੜੀ ਪੁੱਲ ‘ਤੇ ਫਾਰਚੂਨਰ ਵਿਚ ਸਵਾਰ ਹੋ ਕੇ ਆ ਰਹੇ ਇਕ ਸਕੂਲ ਦੇ ਪਿੰਸੀਪਲ ਤੇ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰੀ ਗਈ ਹੈ। ਇਸ ਗੋਲੀਬਾਰੀ ਵਿਚ ਸਕੂਲ ਮਾਲਕ ਜਖਮੀ ਹੋ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਦੇਖਦਿਆਂ ਹੋਇਆ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਪ੍ਰਾਈਵੇਟ ਸਕੂਲ ਦੇ ਮਾਲਕ ਬਲਦੇਵ ਸਿੰਘ ਆਪਣੀ ਫਾਰਚੂਨਰ ਵਿਚ ਆ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੀ ਆਈ 20 ਕਾਰ ਵਿਚ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਬਲਦੇਵ ਸਿੰਘ ਨੂੰ ਗੋਲੀਆਂ ਮਾਰ ਕੇ ਜਖਮੀ ਕਰ ਦਿੱਤਾ। ਜਦੋਂ ਬਲਦੇਵ ਸਿੰਘ ‘ਤੇ ਗੋਲੀਆਂ ਮਾਰੀਆਂ ਗਈਆਂ ਤਾਂ ਉਸ ਸਮੇਂ ਉਹ ਮੋਬਾਇਲ ‘ਤੇ ਗੱਲ ਕਰ ਰਿਹਾ ਸੀ, ਜਿਸ ਕਰਕੇ ਉਸ ਦੀ ਗਰਦਨ ਵਿਚ ਗੋਲੀਆਂ ਦੇ ਛਰੇ ਵੱਜੇ ਹਨ।

ਇਹ ਵੀ ਪੜ੍ਹੋ –  ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਹਾਈਕੋਰਟ ’ਚ ਚੁਣੌਤੀ! 3 ਸਵਾਲਾਂ ਦੇ ਨਾਲ ਚੋਣ ਰੱਦ ਕਰਨ ਦੀ ਮੰਗ

 

Exit mobile version